Close
Menu

ਵੈਨੇਜ਼ੂਏਲਾ ਨੇ ਕੱਢੇ ਕੈਨੇਡਾ ਤੇ ਬ੍ਰਾਜ਼ੀਲ ਦੇ ਸਫੀਰ

-- 25 December,2017

ਕਾਰਾਕਸ—ਵੈਨੇਜ਼ੂਏਲਾ ਨੇ ਆਪਣੇ ਇੱਥੇ ਤਾਇਨਾਤ ਕੈਨੇਡਾ ਦੇ ਸਫੀਰ ਰੂਈ ਕੋਵਾਲਿਕ ਅਤੇ ਬ੍ਰਾਜ਼ੀਲ ਦੇ ਸਫੀਰ ਰੂਈ ਪਰੇਰਾਂ ਨੂੰ ਦੇਸ਼ ‘ਚੋਂ ਕੱਢਣ ਦੇ ਹੁਕਮ ਦੇ ਦਿੱਤੇ ਹਨ। ਇਸ ਸੰਬੰਧੀ ਐਲਾਨ ਕਰਦਿਆਂ ਵੈਨੇਜ਼ੂਏਲਾ ਦੀ ਸ਼ਕਤੀਸ਼ਾਲੀ ਸੰਵਿਧਾਨ ਸਭਾ ਦੀ ਮੁੱਖੀ ਡੈਲਕੀ ਰੋਡਰਿਗਜ਼ ਨੇ ਦੋਸ਼ ਲਾਇਆ ਕਿ ਕੈਨੇਡਾ ਵੈਨੇਜ਼ੂਏਲਾ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਕਰ ਰਿਹਾ ਹੈ, ਜਦਕਿ ਬ੍ਰਾਜ਼ੀਲ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੈਨੇਡਾ ਅਤੇ ਬ੍ਰਾਜ਼ੀਲ ਨੇ ਵੈਨੇਜ਼ੂਏਲਾ ਦੇ ਇਨ੍ਹਾਂ ਕਦਮ ਦੀ ਸਖਤ ਆਲੋਚਨਾ ਕੀਤੀ ਹੈ।
ਵੈਨੇਜ਼ੂਏਲਾ ਨੇ ਸਫੀਰ ਰੂਈ ਪਰੇਰਾ ਨੂੰ ਕੱਢਣ ਦਾ ਫੈਸਲਾ ਸ਼ਾਇਦ ਬ੍ਰਾਜ਼ੀਲ ਦੀ ਉਸ ਸ਼ਿਕਾਇਤ ਮਗਰੋਂ ਲਿਆ ਹੈ, ਜਿਸ ‘ਚ ਉਸ ਨੇ ਕਿਹਾ ਸੀ ਕਿ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੋਧੀ ਧਿਰ ਨੂੰ ਲਗਾਤਾਰ ਪ੍ਰੇਸ਼ਾਨ ਕਰਦੇ ਆ ਰਹੇ ਹਨ। ਜਦਕਿ ਕੈਨੇਡਾ ਵਿਰੁੱਧ ਇਹ ਕਦਮ ਸ਼ਾਇਦ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕੈਨੇਡਾ ਨੇ ਕੁਝ ਮਹੀਨੇ ਪਹਿਲਾਂ ਵੈਨੇਜ਼ੂਏਲਾ ਦੇ ਸੀਨੀਅਰ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।
ਵੈਨੇਜ਼ੂਏਲਾ ਦੇ ਬ੍ਰਾਜ਼ੀਲ ਨਾਲ ਡਿਪੋਲਮੈਟਿਕ ਰਿਸ਼ਤੇ ਉਦੋਂ ਤੋਂ ਖਰਾਬ ਹੋਏ ਹਨ, ਜਦੋਂ ਤੋਂ ਬ੍ਰਾਜ਼ੀਲ ਦਾ ਸੱਜੇ-ਪੱਖੀ ਨੇਤਾ ਮਾਈਕਲ ਟੈਮਰ, ਖੱਬੇ-ਪੱਖੀ ਨੇਤਾ ਡਿਲਮਾ ਰਾਉਸੈਫ ਨੂੰ ਗੱਦੀ ਤੋਂ ਲਾਹ ਕੇ ਆਪ ਰਾਸ਼ਟਰਪਤੀ ਬਣਿਆ ਹੈ। ਇਸ ‘ਤੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਕਿਹਾ ਸੀ ਕਿ ਡਿਲਮਾ ਰਾਉਸੈਫ ਨੂੰ ਗੱਦੀਓਂ ਲਾਹ ਕੇ ਸੱਜੇ-ਪੱਖੀਆਂ ਨੇ ਬ੍ਰਾਜ਼ੀਲ ‘ਚ ਆਪਣੀ ਤਾਨਾਸ਼ਾਹੀ ਹੋਣ ਦਾ ਸਬੂਤ ਦਿੱਤਾ ਹੈ।
ਰੋਡਰਿਗਜ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਬ੍ਰਾਜ਼ੀਲ ਨਾਲ ਡਿਪਲੋਮੈਟਿਕ ਸਬੰਧ ਉਦੋਂ ਤਕ ਸਥਾਪਤ ਨਹੀਂ ਹੋਣਗੇ, ਜਦੋਂ ਕਿ ਸਰਕਾਰ ਤੋੜੇ ਗਏ ਨਿਯਮਾਂ ਸਬੰਧੀ ਸੰਵਿਧਾਨਕ ਹੁਕਮ ਲਾਗੂ ਨਹੀਂ ਕਰਦੀ।

Facebook Comment
Project by : XtremeStudioz