Close
Menu

ਵੈਸਟ ਇੰਡੀਜ਼ ਖ਼ਿਲਾਫ਼ ਨਹੀਂ ਖੇਡ ਸਕੇਗਾ ਫਿਲੈਂਡਰ

-- 24 February,2015

ਸਿਡਨੀ, ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਵਰਨੌਨ ਫਿਲੈਂਡਰ ਹੈਮਸਟ੍ਰਿੰਗ ਦੀ ਸੱਟ ਕਾਰਨ ਵੈਸਟ ਇੰਡੀਜ਼ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਵਿਸ਼ਵ ਕੱਪ ਪੂਲ ‘ਬੀ’ ਦੇ ਮੈਚ ’ਚ ਨਹੀਂ ਖੇਡ ਸਕੇਗਾ। ਫਿਲੈਂਡਰ ਦੇ ਭਾਰਤ ਖ਼ਿਲਾਫ਼ ਮੈਲਬਰਨ ’ਚ ਐਤਵਾਰ ਨੂੰ ਖੇਡੇ ਗਏ ਮੈਚ ਦੌਰਾਨ ਸੱਟ ਲੱਗ ਗਈ ਸੀ। ਉਸ ਨੇ ਕੇਵਲ ਚਾਰ ਓਵਰ ਗੇਂਦਬਾਜ਼ੀ ਕੀਤੀ ਅਤੇ ਬਾਅਦ ’ਚ ਜ਼ੀਰੋ ’ਤੇ ਆਊਟ ਹੋ ਗਿਆ ਸੀ। ਭਾਰਤ ਨੇ ਇਹ ਮੈਚ 130 ਦੌੜਾਂ ਨਾਲ ਜਿੱਤ ਲਿਆ ਸੀ। ਦੱਖਣੀ ਅਫਰੀਕੀ ਟੀਮ ਦੇ ਮੈਨੇਜਰ ਮੁਹੰਮਦ ਮੂਸਾਜੀ ਨੇ ਕਿਹਾ, ‘‘ਸਕੈਨ ਬਾਅਦ ਪਤਾ ਲੱਗਾ ਹੈ ਕਿ ਵਰਨੌਨ ਦੀ ਹੈਮਸਟ੍ਰਿੰਗ ’ਚ ਖਿਚਾਅ ਆਇਆ ਹੈ। ਇਸ ਤੋਂ ਉਭਰਨ ਲਈ ਇਕ ਹਫਤੇ ਤੋਂ ਦਸ ਦਿਨ ਤੱਕ ਸਮਾਂ ਲੱਗ ਸਕਦਾ ਹੈ। ਇਸ ਲਈ ਉਹ ਵੈਸਟ ਇੰਡੀਜ਼ ਖ਼ਿਲਾਫ਼ ਸ਼ੁੱਕਰਵਾਰ ਨੂੰ ਨਹੀਂ ਖੇਡ ਸਕੇਗਾ। ਫਿਲੈਂਡਰ ਆਇਰਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ’ਚ ਖੇਡੇਗਾ ਜਾਂ ਨਹੀਂ, ਇਸ ਬਾਰੇ ਵੀ ਹਾਲੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਇਹ ਮੈਚ ਹਾਲੇ ਅੱਠ ਦਿਨਾਂ  ਬਾਅਦ ਹੋਣਾ ਹੈ। ਅਸੀਂ ਵਰਨੌਨ ਨੂੰ ਪੂਰਾ ਮੌਕਾ ਦੇਵਾਂਗੇ।’’

Facebook Comment
Project by : XtremeStudioz