Close
Menu

ਵੋਟਾਂ ਦੀ ਦੁਬਾਰਾ ਗਿਣਤੀ ‘ਚ ਐਨ.ਡੀ.ਪੀ ਉਮੀਦਵਾਰ ਜਿੱਤੀ

-- 19 May,2015

ਕੈਲਗਰੀ, ਕੈਲਗਰੀ ਗਲੈਨਮੋਰ ਵਿਧਾਨ ਸਭਾ ਹਲਕੇ ਤੋਂ ਵੋਟਾਂ ਦੀ ਦੁਬਾਰਾ ਗਿਣਤੀ ‘ਚ ਐਨ.ਡੀ.ਪੀ ਉਮੀਦਵਾਰ 28 ਸਾਲਾ ਐਪਲੀਕੇਸ਼ਨ ਇੰਜੀਨੀਅਰ ਅਨਾਮ ਕਾਜ਼ੀਮ 6 ਵੋਟਾਂ ਨਾਲ ਜੇਤੂ ਰਹੀ ਹੈ | 5 ਮਈ ਨੂੰ ਵੋਟਾਂ ਦੀ ਹੋਈ ਗਿਣਤੀ ਦੌਰਾਨ ਕਾਜ਼ੀਮ ਤੇ ਉਨ੍ਹਾਂ ਦੇ ਵਿਰੋਧੀ ਪ੍ਰੋਗਰੈਸਿਵ ਕੰਜਰਵੇਟਿਵ (ਪੀ.ਸੀ.) ਉਮੀਦਵਾਰ ਲਿੰਡਾ ਜੌਹਨਸਨ ਨੂੰ ਬਰਾਬਰ ਵੋਟਾਂ ਮਿਲੀਆਂ ਸਨ | ਦੋਨਾਂ ਨੂੰ ਹੀ ਕੱੁਲ ਪਈਆਂ 21,152 ਵੋਟਾਂ ‘ਚੋਂ 7015-7015 ਵੋਟਾਂ ਮਿਲੀਆਂ ਸਨ ਜਦਕਿ ਤੀਸਰੇ ਸਥਾਨ ‘ਤੇ ਆਏ ਵਾਈਲਡ ਰੋਜ ਪਾਰਟੀ ਦੇ ਉਮੀਦਵਾਰ ਕ੍ਰਿਸ ਕੈਂਪ ਜੈਕਸਨ ਨੂੰ 5058 ਵੋਟਾਂ ਮਿਲੀਆਂ ਸਨ | ਦੁਬਾਰਾ ਕੀਤੀ ਗਿਣਤੀ ‘ਚ ਕਾਜ਼ੀਮ ਨੂੰ 7018 ਤੇ ਜੌਹਨਸਨ ਨੂੰ 7012 ਵੋਟਾਂ ਮਿਲੀਆਂ ਹਨ | ਹੁਣ ਐਨ.ਡੀ.ਪੀ ਦੀਆਂ 87 ਮੈਂਬਰੀ ਵਿਧਾਨ ਸਭਾ ‘ਚ 54 ਸੀਟਾਂ ਹੋ ਗਈਆਂ ਹਨ ਜਦਕਿ ਪੀ. ਸੀ ਪਾਰਟੀ ਦੀਆਂ ਘਟਕੇ 9 ਸੀਟਾਂ ਰਹਿ ਗਈਆਂ ਹਨ |

Facebook Comment
Project by : XtremeStudioz