Close
Menu

ਵੱਖਰੀਆਂ ਭੂਮਿਕਾਵਾਂ ਕਰਨਾ ਪਸੰਦ ਹੈ : ਕੰਗਨਾ ਰਾਣਾਵਤ

-- 17 October,2013

ਮੁੰਬਈ- ਅਭਿਨੇਤੀ ਕੰਗਨਾ ਰਾਣਵਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਭੂਮਿਕਾ ਨੂੰ ਦੋਹਰਾਉਣਾ ਪਸੰਦ ਨਹੀਂ ਹੈ ਸਗੋਂ ਕਿ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਅਸੀਂ ਸਾਰੇ ਅਜਿਹੇ ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਨੂੰ ਸੰਤੁਸ਼ਟੀ ਮਿਲੇ। ਮੈਂ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਨੂੰ ਅਜਿਹੀਆਂ ਭੂਮਿਕਾਵਾਂ ਮਿਲੀਆਂ ਜਿਸ ਵਿਚ ਮੈਂ ਆਪਣੀ ਪ੍ਰਤਿਭਾ ਜ਼ਾਹਰ ਕਰ ਸਕੀ। ਇਹ ਸਾਰੀਆਂ ਚੰਗੀਆਂ ਫਿਲਮਾਂ ਰਹੀਆਂ ਅਤੇ ਉਮੀਦ ਹੈ ਕਿ ਇਨ੍ਹਾਂ ਫਿਲਮਾਂ ਵਿਚ ਮੈਨੂੰ ਸਾਰਿਆਂ ਨੇ ਪਸੰਦ ਕੀਤਾ।”
ਉਨ੍ਹਾਂ ਨੇ ਕਿਹਾ ਕਿ ਮੈਂ ਵੱਖਰੀ ਤਰ੍ਹਾਂ ਦੀਆਂ ਭੂਮਿਕਾਵਾਂ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ‘ਤਨੁ ਵੈਡਜ਼ ਮਨੁ’ ਦੇ ਦੂਜੇ ਭਾਗ ਤੋਂ ਬਚਣਾ ਚਾਹੁੰਦੀ ਹਾਂ ਕਿਉਂਕਿ ਮੈਂ ਖੁਦ ਨੂੰ ਦੋਹਰਾਉਣਾ ਨਹੀਂ ਚਾਹੁੰਦੀ। ਹਾਂ, ਕੁਝ ਸਮੇਂ ਦੇ ਬਾਅਦ ਇਹ ਸੋਚਿਆ ਜਾ ਸਕਦਾ ਹੈ।” ਹਿਮਾਚਲ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਰਹਿਣ ਵਾਲੀ ਕੰਗਨਾ ਨੇ ‘ਗੈਂਗਸਟਰ’, ‘ਫੈਸ਼ਨ’, ‘ਵਨਸ ਅਪਾਨ ਏ ਟਾਈਮ ਇਨ ਮੁੰਬਈ’, ‘ਰਾਜ 2′ ਅਤੇ ‘ਤਨੁ ਵੈਡਜ਼ ਮਨੁ’ ਆਦਿ ਕਈ ਫਿਲਮਾਂ ਵਿਚ ਆਪਣੇ ਅਭਿਨੈ ਦੀ ਛਾਪ ਛੱਡੀ ਅਤੇ ਰਾਸ਼ਟਰੀ ਪੁਰਸਕਾਰ ਵੀ ਉਨ੍ਹਾਂ ਪ੍ਰਦਾਨ ਕੀਤਾ ਗਿਆ।

Facebook Comment
Project by : XtremeStudioz