Close
Menu

ਵੱਖਰੇ ਤੇਲੰਗਾਨਾ ‘ਤੇ ਅਜੇ ਸਰਕਾਰ ਨੇ ਫੈਸਲਾ ਨਹੀਂ ਲਿਆ : ਚਿਦੰਬਰਮ

-- 05 August,2013

2013_8image_17_01_171083985images-ll

ਨਵੀਂ ਦਿੱਲੀ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸਰਕਾਰ ਨੇ ਰਾਜ ਸਭਾ ‘ਚ ਕਿਹਾ ਕਿ ਆਂਧਰ ਪ੍ਰਦੇਸ਼ ਤੋਂ ਵੱਖ ਤੇਲੰਗਾਨਾ ਸੂਬਾ ਬਣਾਉਣ ਦੇ ਸੰਬੰਧ ‘ਚ ਮੰਤਰੀ ਮੰਡਲ ‘ਚ ਫੈਸਲਾ ਨਹੀਂ ਲਿਆ ਹੈ। ਇਸ ਸੰਬੰਧ ‘ਚ ਫੈਸਲਾ ਲਏ ਜਾਣ ਤੋਂ ਬਾਅਦ ਉਸ ‘ਤੇ ਸੰਸਦ ‘ਚ ਚਰਚਾ ਕੀਤੀ ਜਾਏਗੀ। ਵਿੱਤ ਮੰਤਰੀ ਪੀ. ਚਿਦੰਬਰਮ ਨੇ ਤੇਲਗੂ ਦੇਸ਼ਮ ਪਾਰਟੀ ਅਤੇ ਦੂਜੇ ਵਿਰੋਧੀ ਦਲਾਂ ਦੀ ਮੰਗ ‘ਤੇ ਸਰਕਾਰ ਵਲੋਂ ਇਸ ਮੁੱਦੇ ‘ਤੇ ਸਦਨ ‘ਚ ਸੋਮਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਆਂਧਰ ਪ੍ਰਦੇਸ਼ ‘ਚ ਨਦੀਆਂ ਦੇ ਪਾਣੀ, ਬਿਜਲੀ ਵੰਡ ਅਤੇ ਕਾਨੂੰਨ ਵਿਵਸਥਾ ਦੇ ਸੰਬੰਧ ‘ਚ ਗ੍ਰਹਿ ਮੰਤਰਾਲੇ ਵਲੋਂ ਮੰਤਰੀ ਮੰਡਲ ‘ਚ ਨੋਟ ਪੇਸ਼ ਕੀਜਾ ਜਾਣਾ ਹੈ। ਮੰਤਰੀ ਮੰਡਲ ਵਲੋਂ ਉਸ ‘ਤੇ ਫੈਸਲਾ ਲਏ ਜਾਣ ਤੋਂ ਬਾਅਦ ਸੰਸਦ ‘ਚ ਚਰਚਾ ਕਰਾਈ ਜਾਏਗੀ। ਇਸ ਤੋਂ ਪਹਿਲਾਂ ਤੇਦੇਪਾ ਦੇ ਸੀ. ਐਮ. ਰਮੇਸ਼ ਅਤੇ ਵਾਈ ਐਸ. ਚੌਧਰੀ ਸਦਨ ਦੇ ਵਿਚੋਂ-ਵਿਚ ਆ ਗਏ ਅਤੇ ਮੰਤਰੀ ਦੇ ਬਿਆਨ ਦੀ ਮੰਗ ‘ਤੇ ਅੜ੍ਹੇ ਰਹੇ। ਇਸ ਦੌਰਾਨ ਅਸਮ ਗਣ ਪਰਿਸ਼ਦ ਦੇ ਵਰਿੰਦਰ ਵੈਸ਼ਯ ਨੇ ਅਸਮ ‘ਚ ਵੱਖਰੇ ਸੂਬਿਆਂ ਦੀ ਮੰਗ ਨੂੰ ਲੈ ਕੇ ਜਾਰੀ ਅੰਦੋਲਨ ਦਾ ਜ਼ਿਕਰ ਕੀਤਾ ਅਤੇ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਵੀ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਚਾਰ ਸੂਬਿਆਂ ‘ਚ ਵੰਡਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦਾ ਉਨ੍ਹਾਂ ਦੀ ਪਾਰਟੀ ਪੁਰਜ਼ੋਰ ਵਿਰੋਧ ਕਰੇਗੀ ਅਤੇ ਅਜਿਹਾ ਕਦੇ ਵੀ ਨਹੀਂ ਹੋਣ ਦੇਵਾਂਗੇ।
ਸਦਨ ਦੇ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਲੰਚ ਬ੍ਰੇਕ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਤੇਦੇਪਾ ਦੇ ਸੰਸਦ ਮੈਂਬਰ ਸਦਨ ਦੇ ਵਿਚੋਂ-ਵਿਚ ਆ ਗਏ। ਉਪ ਸਭਾਪਤੀ ਪੀ. ਜੇ. ਕੁਰੀਅਨ ਨੇ ਮੈਂਬਰਾਂ ਨੂੰ ਆਪਣੀ ਸੀਟ ‘ਤੇ ਵਾਪਸ ਜਾਣ ਨੂੰ ਕਿਹਾ ਅਤੇ ਉਹ ਉਥੋਂ ਹੀ ਆਪਣੀ ਗੱਲ ਕਹਿਣ ਲੱਗੇ ਅਤੇ ਸਪੀਕਰ ਦੀ ਕੁਰਸੀ ਨੇੜੇ ਆ ਗਏ। ਵਿੱਤ ਮੰਤਰੀ ਦੇ ਆਉਣ ‘ਚ ਦੇਰੀ ਹੋਣ ਕਾਰਨ ਉਪ ਸਭਾਪਤੀ ਨੇ ਗ੍ਰਹਿ ਰਾਜ ਮੰਤਰੀ ਆਰ. ਪੀ. ਸਿੰਘ ਨੂੰ ਉਤਰਾਖੰਡ ਤ੍ਰਾਸਦੀ ‘ਤੇ ਬਿਆਨ ਦੇਣ ਲਈ ਕਿਹਾ ਪਰ ਇਸ ਦੌਰਾਨ ਵੀ ਸ਼ੋਰ ਸ਼ਰਾਬਾ ਰਿਹਾ।
ਮੈਂਬਰਾਂ ਦੇ ਸ਼ਾਂਤ ਨਾ ਹੋਣ ‘ਤੇ ਉਪ ਸਭਾਪਤੀ ਨੇ ਦੁਪਹਿਰ 2.20 ਵਜੇ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ। ਹਾਲਾਂਕਿ ਵਿੱਤ ਮੰਤਰੀ ਦੇ ਤੇਲੰਗਾਨਾ ਮਾਮਲੇ ‘ਚ ਬਿਆਨ ਦੇਣ ਦੇ ਬਾਵਜੂਦ ਵੀ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ।

Facebook Comment
Project by : XtremeStudioz