Close
Menu

ਵੱਟਸ ਐਪ ਤੇ ਦੂਸਰੇ ਸੋਸ਼ਲ ਮੀਡੀਆ ‘ਤੇ ਨਹੀਂ ਹੋਵੇਗਾ ਸਰਕਾਰ ਦਾ ਪਹਿਰਾ

-- 23 September,2015

ਨਵੀਂ ਦਿੱਲੀ,  ਨੈਸ਼ਨਲ ਐਨਕ੍ਰਿਸ਼ਪਨ ਨੀਤੀ ਦੇ ਤਹਿਤ ਪ੍ਰਾਈਵੇਟ ਚੈਟ ‘ਤੇ ਸਰਕਾਰੀ ਨਿਗਰਾਨੀ ਦੀ ਗੱਲ ਨੂੰ ਲੈ ਕੇ ਵਧੇ ਵਿਵਾਦ ਤੋਂ ਬਾਅਦ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਵੱਟਸ ਐਪ, ਫੇਸਬੁੱਕ ਵਰਗੇ ਮੋਬਾਈਲ ਐਪ ਤੇ ਅਜਿਹੇ ਦੂਸਰੇ ਸੋਸ਼ਲ ਮੀਡੀਆ ਮੰਚਾਂ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ। ਡਿਪਾਰਟਮੈਂਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟੈਕਨੋਲਾਜੀ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ ਹੈ ਕਿ ਐਨਕ੍ਰਿਪਸ਼ਨ ਨੀਤੀਆਂ ‘ਚ ਕਈ ਅਜਿਹੀਆਂ ਸੂਚੀਆਂ ਹਨ ਜਿਨ੍ਹਾਂ ਨੂੰ ਇਸ ਨੀਤੀ ਤੋਂ ਛੁੱਟ ਮਿਲੇਗੀ। ਹਾਲਾਂਕਿ ਇਸ ਤੋਂ ਪਹਿਲਾ ਸਰਕਾਰ ਵੱਟਸ ਐਪ, ਗੂਗਲ ਹੈਂਗਆਊਟ ਤੇ ਐਪਲ ਆਈ ਮੈਸੇਜ ਇਸਤੇਮਾਲ ਕਰਨ ਦੇ ਤਰੀਕਿਆਂ ‘ਚ ਵੱਡੇ ਬਦਲਾਅ ਕਰਨ ਦੀ ਤਿਆਰੀ ‘ਚ ਦਿੱਖ ਰਹੀ ਸੀ।

Facebook Comment
Project by : XtremeStudioz