Close
Menu

ਵੱਧ ਉਮਰ ਦੇ ਲੋਕਾਂ ਦੀ ਖੇਡ ਮੰਨੀ ਜਾਂਦੀ ਸੀ ਗੋਲਫ : ਅਲੀ ਸ਼ੇਰ

-- 22 October,2013

ਨਵੀਂ ਦਿੱਲੀ- ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਇੰਡੀਅਨ ਓਪਨ ਜਿੱਤਣ ਵਾਲੇ ਪਹਿਲੇ ਭਾਰਤੀ ਪੇਸ਼ੇਵਰ ਗੋਲਫਰ ਅਲੀ ਸ਼ੇਰ ਨੇ ਕਿਹਾ ਕਿ ਉਸ ਸਮੇਂ ਗੋਲਫ ਨੂੰ ਵੱਧ ਉਮਰ ਦੇ ਲੋਕਾਂ ਦੀ ਖੇਡ ਮੰਨਿਆਂ ਜਾਂਦਾ ਸੀ ਤੇ ਲੋਕ ਇਸ ਨੂੰ ਬੋਰਿੰਗ ਖੇਡ ਸਮਝਦੇ ਸਨ।  ਅਲੀ ਸ਼ੇਰ 1991 ਵਿਚ ਦਿੱਲੀ ਗੋਲਫ ਕਲੱਬ ਵਿਚ ਇਸ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਭਾਰਤੀ ਪੇਸ਼ੇਵਰ ਗੋਲਫਰ ਬਣਿਆ। ਉਸ ਨੇ ਇਸ ਤੋਂ ਬਾਅਦ ਦਿੱਲੀ ਵਿਚ ਹੀ 1993 ਵਿਚ ਆਪਣੇ ਇਸ ਪ੍ਰਦਰਸ਼ਨ ਨੂੰ ਦੁਹਰਾਇਆ ਤੇ ਦੋ ਵਾਰ ਇੰਡੀਅਨ ਓਪਨ ਜਿੱਤਣ ਵਾਲਾ ਪਹਿਲਾ ਭਾਰਤੀ ਵੀ ਬਣਿਆ। ਅਲੀ ਸ਼ੇਰ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਵਿਚ ਪੀ. ਜੀ. ਸੇਠੀ ਨੇ 1965 ਵਿਚ ਇੰਡੀਅਨ ਓਪਨ ਜਿੱਤਿਆ ਸੀ ਪਰ ਉਹ ਐਮੇਚਿਓਰ ਗੋਲਫਰ ਸੀ।
ਅਲੀ ਸ਼ੇਰ ਨੇ 1990 ਦੇ ਦਹਾਕੇ ਦੇ ਮਾਹੌਲ ਬਾਰੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਉਸ ਸਮੇਂ ਗੋਲਫ ਦੀ ਹਾਲਤ ਕਾਫੀ ਚੰਗੀ ਨਹੀਂ ਸੀ। ਲੋਕ ਇਸ ਨੂੰ ਵੱਡੀ ਉਮਰ ਦੇ ਲੋਕਾਂ ਦੀ ਬੋਰਿੰਗ ਖੇਡ ਸਮਝਦੇ ਸਨ ਪਰ ਬਾਅਦ ਵਿਚ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਅਤੇ ਲੋਕਾਂ ਦੀ ਇਸ ਵਿਚ ਰੁਚੀ ਵਧਦੀ ਗਈ।” ਉਨ੍ਹਾਂ ਕਿਹਾ ਕਿ ਪਿਛਲੇ ਛੇ ਤੋਂ ਸੱਤ ਸਾਲ ਵਿਚ ਇਨਾਮੀ ਰਾਸ਼ੀ ਵਿਚ ਕਾਫੀ ਵਾਧਾ ਹੋਇਆ ਹੈ, ਜਿਸ ਨਾਲ ਹੁਣ ਵੱਧ ਤੋਂ ਵੱਧ ਨੌਜਵਾਨ ਇਸ ਖੇਡ ਨਾਲ ਜੁੜਨਾ ਚਾਹੁੰਦੇ ਹਨ ਅਤੇ ਇਹ ਖੇਡ ਦੇਸ਼ ਵਿਚ ਕਾਫੀ ਪ੍ਰਸਿੱਧ ਹੋ ਰਹੀ ਹੈ।

Facebook Comment
Project by : XtremeStudioz