Close
Menu

ਸ਼ਕੀਲ ਅਹਿਮਦ ਤੇ ਬਾਜਵਾ ਨੇ ਮੋਦੀ ਤੇ ਬਾਦਲ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ

-- 30 August,2015

ਬਾਬਾ ਬਕਾਲਾ/ਅੰਮ੍ਰਿਤਸਰ/ਚੰਡੀਗੜ,– ਏ.ਆਈ.ਸੀ.ਸੀ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਹੈ, ਜਿਹੜੇ ਸਿਰਫ ਕੁਝ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੇ ਹਨ। ਉਨ•ਾਂ ਨੇ ਮੋਦੀ ‘ਤੇ ਗੁਜਰਾਤ ‘ਚ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਪੰਜਾਬੀ ਕਿਸਾਨਾਂ ਲਈ ਵੀ ਮੋਦੀ ਨੂੰ ਦੋਸ਼ੀ ਠਹਿਰਾਇਆ, ਜਿਹੜੇ ਪਿਛਲੇ ਕਈ ਸਾਲਾਂ ਤੋਂ ਉਥੇ ਰਹਿ ਰਹੇ ਹਨ ਤੇ ਹੁਣ ਉਨ•ਾਂ ਨੂੰ ਉਥੋਂ ਉਜਾੜਿਆ ਜਾ ਰਿਹਾ ਹੈ।

ਇਥੇ ਸਾਬਕਾ ਵਿਧਾਇਕ ਜਸਬੀਰ ਸਿੰਘ ਗਿੱਲ ਡਿੰਪਾ ਵੱਲੋਂ ਰੱਖੜ ਪੁੰਨਿਆ ਮੌਕੇ ਅਯੋਜਿਤ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਹਿਮਦ ਨੇ ਕਿਹਾ ਕਿ ਪਾਰਟੀ ਇਕਜੁੱਟ ਹੈ ਤੇ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾ ‘ਚ ਕਾਂਗਰਸ ਪਾਰਟੀ ਪੰਜਾਬ ‘ਚ ਸਰਕਾਰ ਬਣਾਏਗੀ। ਉਨ•ਾਂ ਨੇ ਕਿਹਾ ਕਿ ਬਾਦਲਾਂ ਦੀ ਆਮਦਨ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਪਰ ਪੰਜਾਬ ਮਾੜੇ ਹਾਲਾਤਾਂ ‘ਚ ਧੱਸਦਾ ਜਾ ਰਿਹਾ ਹੈ। ਬਾਦਲ ਪਰਿਵਾਰ ਨੇ ਸੂਬੇ ਕੇਬਲ, ਟਰਾਂਸਪੋਰਟ ਤੇ ਕਈ ਬਿਜਨੇਸਾਂ ‘ਤੇ ਕਬਜ਼ਾ ਜਮ•ਾ ਰੱਖਿਆ ਹੈ।

ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਤਿੰਨ ਮੁੱਦਿਆਂ ‘ਤੇ ਆਪਣੇ ਹੱਥ ਖੜ•ੇ ਕਰਕੇ ਸਮਰਥਨ ਦੇਣ ਦੀ ਅਪੀਲ ਕੀਤੀ, ਜਿਨ•ਾਂ ‘ਚ ਨਸ਼ਾ ਤਸਕਰੀ ਮਾਮਲੇ ਦੀ ਸੀ.ਬੀ.ਆਈ ਜਾਂਚ, ਕਿਸਾਨਾਂ ਵਾਸਤੇ ਕਰਜ਼ੇ ਦੀ ਮੁਆਫੀ ਤੇ ਵਨ ਰੈਂਕ ਵਨ ਪੈਨਸ਼ਨ ਸ਼ਾਮਿਲ ਹਨ। ਉਨ•ਾਂ ਨੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰੀ ‘ਚ ਸ਼ਮੂਲਿਅਤ ਦਾ ਦੋਸ਼ ਲਗਾਇਆ। ਉਨ•ਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੋਦੀ ਸਰਕਾਰ ਤੋਂ ਕਿਸਾਨਾਂ ਲਈ 51000 ਕਰੋੜ ਰੁਪਏ ਦੀ ਲੋਨ ‘ਚ ਰਿਆਇਤ ਲੈਣ ਨੂੰ ਕਿਹਾ। ਉਨ•ਾਂ ਨੇ ਕਿਹਾ ਕਿ ਓ.ਆਰ.ਓ.ਪੀ ਨੂੰ ਲਾਗੂ ਕਰਨ ਦਾ ਫੈਸਲਾ ਯੂ.ਪੀ.ਏ ਸਰਕਾਰ ਨੇ ਲਿਆ ਸੀ ਤੇ ਮੋਦੀ ਸਰਕਾਰ ਨੇ ਇਸਨੂੰ ਲਾਗੂ ਕਰਨਾ ਹੈ। ਉਨ•ਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜੂਮਲਾ ਪਾਰਟੀ ਕਹਿ ਕੇ ਮਜ਼ਾਕ ਉਡਾਇਆ।

ਸੀ.ਬੀ.ਆਈ ਜਾਂਚ ਦੀ ਮੰਗ ‘ਤੇ ਜ਼ੋਰ ਦਿੰਦਿਆਂ ਉਨ•ਾਂ ਨੇ ਕਿਹਾ ਨਸ਼ਾ ਤਸਕਰੀ ਮਾਮਲੇ ‘ਚ ਈ.ਡੀ ਦੇ ਜਾਂਚ ਅਫਸਰ ਨਿਰੰਜਨ ਸਿੰਘ ਦੇ ਬਿਆਨ ਤੋਂ ਪਤਾ ਚੱਲਦਾ ਹੈ ਕਿ ਮਜੀਠੀਆ ਨੂੰ ਬਚਾਉਣ ਲਈ ਹਰ ਤਰ•ਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸਿਰਫ ਸੀ.ਬੀ.ਆਈ ਜਾਂਚ ਹੀ ਸਿਆਸੀ ਸ਼ੈਅ ਹੇਠ ਚੱਲ ਰਹੇ ਇਸ ਕਾਰੋਬਾਰ ਦੀਆਂ ਜੜ•ਾਂ ਤੱਕ ਪਹੁੰਚ ਸਕਦੀ ਹੈ।

ਉਨ•ਾਂ ਨੇ ਯਾਦ ਦਿਲਾਇਆ ਕਿ ਯੂ.ਪੀ.ਏ ਸਰਕਾਰ ਨੇ ਕਿਸਾਨਾਂ ਨੂੰ ਕਰਜੇ ‘ਚ ਮੁਆਫੀ ਦਿੱਤੀ ਸੀ ਤੇ ਹੁਣ ਬਾਦਲ ਨੂੰ ਕੇਂਦਰ ‘ਚ ਆਪਣੀ ਮੋਦੀ ਸਰਕਾਰ ‘ਤੇ ਪੰਜਾਬ ‘ਚ ਕਿਸਾਨਾਂ ਦੇ ਹਿੱਤ ‘ਚ ਆਉਣ ਲਈ ਦਬਾਅ ਪਾਉਣਾ ਚਾਹੀਦਾ ਹੈ। ਇਹ ਮੁੱਖ ਮੰਤਰੀ ਲਈ ਇਕ ਪ੍ਰੀਖਿਆ ਹੋਵੇਗੀ।

ਓ.ਆਰ.ਓ.ਪੀ ‘ਤੇ ਉਨ•ਾਂ ਨੇ ਕਿਹਾ ਕਿ ਕੇਂਦਰ ‘ਚ ਸਰਕਾਰ ਬਦਲਣ ਤੋ ਂਪਹਿਲਾਂ ਯੂ.ਪੀ.ਏ ਸਰਕਾਰ ਨੇ ਸਾਰੇ ਸਿਧਾਂਤਾਂ ਤੇ ਸਾਧਨਾਂ ਨੂੰ ਧਿਆਨ ‘ਚ ਰੱਖ ਕੇ ਇਹ ਫੈਸਲਾ ਲਿਆ ਸੀ। ਉਨ•ਾਂ ਨੇ ਮੋਦੀ ਨੂੰ ਯਾਦ ਦਿਲਾਇਆ ਕਿ ਉਨ•ਾਂ ਨੇ ਇਸਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਤੇ ਹੁਣ ਉਹ ਸਾਬਕਾ ਫੌਜ਼ੀਆਂ ਨੂੰ ਧੋਖਾ ਦੇ ਰਹੇ ਹਨ।

ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਲੋਕ ਸਭਾ ਚੋਣਾਂ ਦੌਰਾਨ ਕਾਲਾ ਧੰਨ ਵਾਪਿਸ ਲਿਆਉਣ ਤੇ ਇਸਨੂੰ ਆਮ ਲੋਕਾਂ ‘ਚ ਵੰਡਣ ਦਾ ਵਾਅਦਾ ਕਰਨ ਤੋਂ ਬਾਅਦ ਇਸਨੂੰ ਪੂਰਾ ਕਰਨ ‘ਚ ਫੇਲ• ਰਹੇ ਮੋਦੀ ‘ਤੇ ਵਰ•ੇ। ਉਨ•ਾਂ ਨੇ ਕਿਹਾ ਕਿ ਮੌਜ਼ੂਦਾ ਵਿਵਸਥਾ ‘ਚ ਦੋਵੇਂ ਜਵਾਨ ਤੇ ਕਿਸਾਨ ਸੱਭ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲੜੀ ਹੇਠ ਜਿਥੇ ਜਵਾਨ ਨਸ਼ਿਆਂ ਦੇ ਜਾਅਲ ‘ਚ ਫੱਸ ਚੁੱਕੇ ਹਨ, ਦੇਸ਼ ਭਰ ਦੇ ਕਿਸਾਨ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।

ਇੰਡੀਅਨ ਯੂਥ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਸ਼ਾ ਤਸਕਰੀ ਦੀ ਸੁਪਰੀਮ ਕੋਰਟ ਦੀ ਨਿਗਰਾਨ ‘ਚ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ। ਉਹ ਬਾਦਲ ‘ਤੇ ਪੰਜਾਬ ਨੂੰ ਲੁੱਟਣ ਲਈ ਵਰ•ੇ। ਉਨ•ਾਂ ਨੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ‘ਚ ਤੁਲਨਾ ਕਰਦਿਆਂ ਕਿਹਾ ਕਿ ਪੰਜਾਬ ਆਪਣੇ ਗੁਆਂਢੀ ਸੂਬੇ ਤੋਂ ਬਹੁਤ ਪਿੱਛੇ ਰਹਿ ਗਿਆ ਹੈ।

ਉਨ•ਾਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਬਾਦਲ ਤੇ ਉਨ•ਾਂ ਦੇ ਬੇਟੇ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਹੇਠ ਆਮ ਆਦਮੀ ਪਾਰਟੀ ਨੂੰ ਫੰਡ ਦੇ ਰਹੇ ਹਨ। ਉਨ•ਾਂ ਨੇ ਲੋਕਾਂ ਨੂੰ ਅਜਿਹੀਆਂ ਚਾਲਾਂ ਤੋਂ ਸਾਵਧਾਨ ਰਹਿਣ ਤੇ ਇਨ•ਾਂ ਨੂੰ ਫੇਲ• ਕਰਨ ਲਈ ਕਿਹਾ।

ਸੀਨੀਅਰ ਪਾਰਟੀ ਆਗੂ ਜਗਮੀਤ ਬਰਾੜ ਨੇ ਪਾਰਟੀ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਭੌਂ ਪ੍ਰਾਪਤੀ ਬਿੱਲ ਵਰਗੇ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ‘ਚ ਪਾਰਟੀ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ‘ਚ ਕੀਤੇ ਗਏ ਸੰਘਰਸ਼ ਦੀ ਸ਼ਲਾਘਾ ਕੀਤੀ।

ਇਸ ਮੌਕੇ ਫਤਹਿ ਜੰਗ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖੈਹਰਾ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ।

ਜਦਕਿ ਹੋਰਨਾਂ ਤੋਂ ਇਲਾਵਾ ਸਰਦੂਲ ਸਿੰਘ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਅਜੀਤ ਇੰਦਰ ਸਿੰਘ ਮੋਫਰ ਵਿਧਾਇਕ, ਵਿਕ੍ਰਮ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਚੇਤ ਸਿੰਘ ਭੁੱਲਰ ਸਾਬਕਾ ਮੰਤਰੀ, ਸਕੱਤਰਾਂ ‘ਚ ਅਨਿਲ ਦੱਤਾ, ਪਰਮਜੀਤ ਸਿੰਘ ਰੰਧਾਵਾ, ਰਿੰਕੂ ਨਰੂਲਾ, ਰਾਜਨ ਗਿੱਲ, ਗੁਰਪ੍ਰਤਾਪ ਸਿੰਘ ਮਾਨ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ, ਇੰਦਰਜੀਤ ਸਿੰਘ ਰੰਧਾਵਾ, ਰਾਜੀਵ ਭਗਤ ਪ੍ਰਧਾਨ ਜ਼ਿਲ•ਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ, ਹਰਭਾਗ ਸਿੰਘ ਪ੍ਰਧਾਨ ਜ਼ਿਲ•ਾ ਕਾਂਗਰਸ ਰੋਪਡ, ਨਿਮਿਸ਼ਾ ਮਹਿਤਾ, ਚੇਅਰਪਰਸ਼ਨ ਸੋਸ਼ਲ ਵੈਲਫੇਅਰ ਐਂਡ ਐਜੁਕੇਸ਼ਂਨ, ਪ੍ਰਦੇਸ਼ ਕਾਂਗਰਸ, ਕਾਰਜਕਾਰਨੀ ਮੈਂਬਰਾਂ ‘ਚ ਗੁਰਮਿੰਦਰ ਸਿੰਘ ਰਤੌਲ, ਸੁਖਦੇਵ ਸਿੰਘ ਸ਼ਬਦਜਹੂਰੀ, ਬਲਵਿੰਦਰ ਸਿੰਘ ਲਾਡੀ, ਅਨੂਪ ਭੁੱਲਰ, ਪਿੰਦਰ ਸਿੰਘ ਸਾਰਲੀ ਸਕੱਤਰ ਪ੍ਰਦੇਸ਼ ਕਾਂਗਰਸ, ਵਿਜੇ ਕੁਮਾਰ ਸਾਥੀ ਸਾਬਕਾ ਵਿਧਾਇਕ, ਗੁਰਦਾਸ ਗਿਰਧਰ ਸਾਬਕਾ ਪ੍ਰਧਾਨ ਜ਼ਿਲ•ਾ ਕਾਂਗਰਸ ਮੁਕਤਸਰ, ਕੁਲਬੀਰ ਸਿੰਘ ਜੀਰਾ ਮੀਤ ਪ੍ਰਧਾਨ ਪੰਜਾਬ ਯੂਥ ਕਾਂਗਰਸ, ਦੀਪਇੰਦਰ ਸਿੰਘ ਰੰਧਾਵਾ ਸਕੱਤਰ ਪੰਜਾਬ ਯੂਥ ਕਾਂਗਰਸ, ਭੁਪਿੰਦਰ ਪਾਲ ਸਿੰਘ ਵਿੱਟੀ, ਹਰਜੀਤ ਬਾਜਵਾ, ਬਲਵਿੰਦਰ ਨਾਭਾ, ਬਲਕਾਰ ਸਿੰਘ ਬੱਲ ਚੇਅਰਮੈਨ ਬਲਾਕ ਸੰਮਤੀ ਰਇਆ, ਕੇ.ਕੇ ਸ਼ਰਮਾ ਪ੍ਰਧਾਨ ਬਲਾਕ ਕਾਂਗਰਸ ਕਮੇਟਂ ਰਇਆ, ਜਸਵੰਤ ਸਿੰਘ ਪੱਟਾ, ਚੇਅਰਮੈਨ ਮਾਰਕੀਟ ਕਮੇਟੀ ਰਇਆ, ਵਰਿੰਦਰ ਸਿੰਘ ਵਿੱਕੀ ਭਿੰਡਰ, ਸਵਿੰਦਰ ਸਿੰਘ ਭੋਰਸੀ ਵਾਈਸ ਚੇਅਰਮੈਨ ਬਲਾਕ ਸੰਮਤੀ, ਮਾਸਟਰ ਸੰਤੋਖ ਸਿੰਘ ਚੀਮਾ ਮੈਂਬਰ ਬਲਾਕ ਸੰਮਤੀ, ਸੂਰਤਾ ਸਿੰਘ ਬਾਲੇਮੰਗਲ, ਸਰਬਜੀਤ ਸਿੰਘ ਸੰਧੂ, ਬਖਤਾਵਰ ਸਿੰਘ ਬਾਨਿਆ, ਰਾਜਾ ਪੁਲਕਾ, ਸਾਹਿਬ ਸਿੰਘ ਜਾੜੂਨੰਗਲ, ਸੇਹਾ ਭਿੰਦਰ, ਰਜਿੰਦਰ ਕੌਰ ਕੌਂਸਲਰ, ਨਰਿੰਦਰ ਸਿੰਘ ਟੋਰਨੀ, ਜੈਮਲ ਸਿੰਘ ਬੋਲੇਵਾਲ, ਬਲਵੰਤ ਸਿੰਘ ਹੀਰੋ, ਦਵਿੰਦਰ ਸਿੰਘ ਹੁੰਦਲ, ਹਰੀ ਸਿੰਘ ਸਰਪੰਚ ਫੇਰੂਮਾਨ, ਡਾ. ਬਿੱਟਾ ਜਾਲੂਪੁਰ, ਰਣਜੀਤ ਸਿੰਘ ਰੁਮਾਨਚੱਕ, ਸਵਿੰਦਰ ਸਿੰਘ, ਕਸ਼ਮੀਰ ਸਿੰਘ ਕਾਲਾ (ਮਹਿਤਾ), ਰਜਿੰਦਰ ਸਿੰਘ ਤਪਿਆਲਾ, ਸੰਤੋਖ ਸਿੰਘ ਭਲੀਪੁਰ, ਅਮਰੀਕ ਸਿੰਘ ਸਰਪੰਚ ਕਰਤਾਰਪੁਰ, ਗੁਰਸ਼ਰਨ ਸਿੰਘ ਲਾਡੀ ਨਿਰੰਜਨਪੁਰ, ਰਾਣੀ ਚੀਮਾ ਸਰਪੰਚ, ਜਗਤਾਰ ਸਿੰਘ ਖਿਲਚੀਆਂ, ਬਲਵਿੰਦਰ ਸਿੰਘ ਖਿਲਚੀਆਂ, ਗੁਰਵਿੰਦਰ ਸਿੰਘ ਨੰਗਲੀ ਸਰਪੰਚ, ਗੁਰਮੀਤ ਸਿੰਘ ਨੰਗਲੀ, ਨਿਰਮਲ ਸਿੰਘ ਸਰਪੰਚ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਕੌਂਸਲਰ, ਰੋਬਿਨ ਸਿੰਘ ਕੌਂਸਲਰ, ਗੁਰਮੇਲ ਸਿੰਘ ਚੀਮਾ, ਸੰਜੀਵ ਭੰਡਾਰੀ, ਕਰਮ ਸਿੰਘ ਖੋਖੀਆ, ਸਰਬਜੀਤ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਰਾਮਪੁਰ, ਭਗਵਾਨ ਸਿੰਘ ਸਾਂਬਰ,  ਜਗੀਰ ਸਿੰਘ ਸਰਲੀ, ਪਾਖਰ ਸਿੰਘ ਚਚੀਆਂ, ਹਰਜੀਤ ਸਿੰਘ ਮਾਹੀਰਾਮਪੁਰ, ਰਵਿੰਦਰ ਸਿੰਘ ਹੁੰਦਲ, ਸੂਬੇਦਾਰ ਮੱਖਣ ਸਿੰਘ ਵੀ ਮੌਜ਼ੂਦ ਰਹੇ।

Facebook Comment
Project by : XtremeStudioz