Close
Menu

ਸ਼ਤਰੰਜ: ਯੂਕਰੇਨ ਦੇ ਗਰੈਂਡਮਾਸਟਰ ਨੂੰ ਹਰਾ ਕੇ ਸਹਿਜ ਗਰੋਵਰ ਸਾਂਝੇ ਦੂਜੇ ਸਥਾਨ ’ਤੇ

-- 26 December,2014

ਅਲ ਆਈਨ,ਭਾਰਤੀ ਗਰੈਂਡਮਾਸਟਰ ਸਹਿਜ ਗਰੋਵਰ ਨੇ ਯੂਕਰੇਨ ਦੇ ਗਰੈਂਡਮਾਸਟਰ ਐਲਜੇਨਿਜ਼ ਮਿਰੋਸ਼ਨੀਚੈਂਕੋ ਨੂੰ ਹਰਾ ਕੇ ਅਲ ਆਈਨ ਕਲਾਸਿਕ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਗੇੜ ਤੋਂ ਬਾਅਦ ਸਾਂਝੇ ਦੂਜੇ ਸਥਾਨ ’ਤੇ ਕਬਜ਼ਾ ਕਰ ਲਿਆ। ਗਰੋਵਰ ਨੇ 2600 ਈ.ਐਲ.ਓ. ਰੇਟਿੰਗ ਵਾਲੇ ਗਰੈਂਡਮਾਸਟਰ ’ਤੇ ਦੂਜੀ ਜਿੱਤ ਨਾਲ ਹੁਣ ਸੱਤ ਵਿੱਚੋਂ 5.5 ਅੰਕ ਬਣਾ ਲਏ। ਟੂਰਨਾਮੈਂਟ ਦੇ ਦੋ ਗੇੜ ਬਾਕੀ ਹਨ। ਉਸ ਨੇ ਪਹਿਲਾਂ ਰੋਮਾਨੀਆ ਦੇ ਕੌਂਸਟੇਟਾਈਨ ਲੁਪੁਲੇਸਕ ਨੂੰ ਹਰਾਇਆ ਸੀ। ਹੋਰ ਮੁਕਾਬਲਿਆਂ ’ਚ ਜਾਰਜੀਆ ਦੇ ਗੋਈਓਜ਼ ਮਿਗਾਲੀਜੇ ਨੇ ਸਿਖ਼ਰਲਾ ਦਰਜਾ ਪ੍ਰਾਪਤ ਯੂਕਰੇਨ ਦੇ ਯੂਰੀ ਕ੍ਰਿਵੋਰੂਸ਼ਕੋ ਨੂੰ ਡਰਾਅ ’ਤੇ ਰੋਕਿਆ। ਮਿਗਾਲੀਜੇ ਨੇ ਸੱਤ ’ਚੋਂ ਛੇ ਅੰਕ ਲੈ ਕੇ ਸਿੰਗਲ ਬੜ੍ਹਤ ਬਣਾ ਲਈ ਹੈ। ਕ੍ਰਿਵੋਰੂਸ਼ਕੋ ਛੇ ਹੋਰ ਖਿਡਾਰੀਆਂ ਦੇ ਨਾਲ ਦੂਜੇ ਸਥਾਨ ’ਤੇ ਹਨ ਜਿਨ੍ਹਾਂ ’ਚ ਗਰੋਵਰ ਵੀ ਸ਼ਾਮਲ ਹਨ।

Facebook Comment
Project by : XtremeStudioz