Close
Menu

ਸ਼ਬਦਾਂ ਦੀ ਲੜਾਈ ‘ਚ ਕੈਲਗਰੀ ਦੇ ਮੇਅਰ ਤੇ ਕੈਬਨਿਟ ਮਨਿਸਟਰ

-- 04 October,2015

ਕੈਲਗਰੀ- ਕੈਲਗਰੀ ਦੇ ਮੇਅਰ ਨਾਹੀਦ ਨੇਂਸ਼ੀ ਤੇ ਕੈਬਨਿਟ ਮਨਿਸਟਰ ਜੇਸਨ ਕੇਨੀ ਵਿਚਾਲੇ ਮਹਿਲਾਵਾਂ ਵਲੋਂ ਨਕਾਬ ਪਹਿਨਣ ਦੇ ਮੁੱਦੇ ‘ਤੇ ਜਵਾਬੀ ਜੰਗ ਛਿੜ ਗਈ ਹੈ। ਨੇਂਸ਼ੀ ਨੇ ਇਸ ਹਫਤੇ ਇਕ ਰੇਡੀਓ ਇੰਟਰਵਿਊ ਦੌਰਾਨ ਮਹਿਲਾਵਾਂ ਵਲੋਂ ਨਕਾਬ ਪਹਿਨਣ ਦੇ ਮੁੱਦੇ ‘ਤੇ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਕਿ ਰੂੜੀਵਾਦੀ ਧਿਰ ‘ਅੱਗ ਨਾਲ ਖੇਡ’ ਰਹੀ ਹੈ ਤੇ ਟੈਕਸ ਭਰਨ ਵਾਲਿਆਂ ਦੇ ਪੈਸੇ ਮਹਿਲਾਵਾਂ ਵਲੋਂ ਰਸਮੀ ਸਮਾਰੋਹਾਂ ਦੌਰਾਨ ਨਕਾਬ ਪਹਿਨਣ ਵਰਗੇ ਮੁੱਦੇ ‘ਤੇ ਬਰਬਾਦ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਨੂੰ ਘਟੀਆ ਕਹਿੰਦਿਆਂ ਨਿੰਦਿਆ ਵੀ ਕੀਤੀ।
ਇਸ ‘ਤੇ ਕੇਨੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਨੇਂਸ਼ੀ ਤੇ ਉਸ ਵਰਗੇ ਲੋਕ ਇਸ ਮਸਲੇ ਨੂੰ ਰਾਜਨੀਤਕ ਰੂਪ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਟਵਿਟਰ ‘ਤੇ ਵੀ ਵਧਾਇਆ ਜਾ ਰਿਹਾ ਹੈ ਤੇ ਕਈ ਇਸ ਦੇ ਉਲਟ ਮਨੁੱਖੀ ਅਧਿਕਾਰਾਂ ਲਈ ਵੀ ਖੜ੍ਹ ਰਹੇ ਹਨ। ਫੈਡਰਲ ਕੋਰਟ ਇਕ ਅਪੀਲ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਵਿਚ ਸਰਕਾਰੀ ਪਾਲਿਸੀ ਮੁਤਾਬਕ ਚਿਹਰੇ ਨੂੰ ਨਕਾਬ ਨਾਲ ਢਕਣਾ ਬੈਨ ਕਰ ਦਿੱਤਾ ਜਾਵੇਗਾ ਪਰ ਰੂੜੀਵਾਦੀ ਧਿਰ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਮਹੀਨੇ ਦੀਆਂ ਚੋਣਾਂ ‘ਚ ਜਿੱਤ ਜਾਂਦੇ ਹਨ ਤਾਂ ਉਹ ਆਪਣੀ ਜੰਗ ਨੂੰ ਸੁਪਰੀਟ ਕੋਰਟ ਤਕ ਲੈ ਕੇ ਜਾਣਗੇ।

Facebook Comment
Project by : XtremeStudioz