Close
Menu

ਸ਼ਬਰੀਮਾਲਾ: ਨਜ਼ਰਸਾਨੀ ਪਟੀਸ਼ਨਾਂ ’ਤੇ ਸੁਣਵਾਈ ਦੀ ਤਰੀਕ ਬਾਰੇ ਫ਼ੈਸਲਾ ਅੱਜ

-- 23 October,2018

ਨਵੀਂ ਦਿੱਲੀ/ਪਾਂਬਾ(ਕੇਰਲਾ), ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਭਲਕੇ ਇਸ ਗੱਲ ਦਾ ਨਿਰਣਾ ਲਏਗੀ ਕਿ ਸ਼ਬਰੀਮਾਲਾ ਫੈਸਲੇ, ਜਿਸ ਵਿੱਚ ਹਰ ਉਮਰ ਵਰਗ ਦੀ ਮਹਿਲਾ ਨੂੰ ਮੰਦਰ ਵਿੱਚ ਦਾਖ਼ਲੇ ਦੀ ਆਗਿਆ ਦਿੱਤੀ ਗਈ ਸੀ, ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨਾਂ ਦੀ ਸੁਣਵਾਈ ਕਦੋਂ ਕੀਤੀ ਜਾਵੇ। ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸ.ਕੇ.ਕੌਲ ਦੇ ਬੈਂਚ ਨੇ ਵਕੀਲ ਮੈਥਿਊਜ਼ ਜੇ.ਨੇਦੁਮਪਾਰਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ ਹਾਮੀ ਭਰ ਦਿੱਤੀ, ਜਿਸ ਵਿੱਚ ਉਸ ਨੇ ਸੰਵਿਧਾਨਕ ਬੈਂਚ ਦੇ ਫ਼ੈਸਲੇ ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨ ’ਤੇ ਫ਼ੌਰੀ ਸੁਣਵਾਈ ਵਾਲੇ ਕੇਸਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਬੈਂਚ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਉਪਰੋਕਤ ਸੰਵਿਧਾਨਕ ਫ਼ੈਸਲੇ ਖ਼ਿਲਾਫ਼ 19 ਨਜ਼ਰਸਾਨੀ ਪਟੀਸ਼ਨਾਂ ਬਕਾਇਆ ਹਨ, ਜਿਨ੍ਹਾਂ ’ਤੇ ਸੁਣਵਾਈ ਬਾਰੇ ਫ਼ੈਸਲਾ ਭਲਕੇ ਕੀਤਾ ਜਾਵੇਗਾ। ਚੇਤੇ ਰਹੇ ਕਿ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ 4-1 ਨਾਲ ਕੇਰਲਾ ਸਥਿਤ ਸ਼ਬਰੀਮਾਲਾ ਮੰਦਿਰ ਵਿੱਚ ਹਰ ਉਮਰ ਵਰਗ ਦੀ ਮਹਿਲਾ ਦੇ ਦਾਖ਼ਲੇ ਨੂੰ ਹਰੀ ਝੰਡੀ ਦੇ ਦਿੱਤੀ ਸੀ।
ਇਸ ਦੌਰਾਨ ਪਾਬੰਦੀਸ਼ੁਦਾ ਉਮਰ ਵਰਗ ਦੀ ਇਕ ਹੋਰ ਮਹਿਲਾ ਨੇ ਅੱਜ ਸ਼ਬਰੀਮਾਲਾ ਮੰਦਿਰ ਵਿੱਚ ਦਾਖ਼ਲ ਹੋਣ ਦਾ ਨਾਕਾਮ ਯਤਨ ਕੀਤਾ। ਦਲਿਤ ਕਾਰਕੁਨ ਬਿੰਦੂ ਨੂੰ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਪਿੱਛੇ ਨੂੰ ਮੁੜਨਾ ਪੈ ਗਿਆ। ਇਸ ਦੌਰਾਨ ਸ਼ਬਰੀਮਾਲਾ ਮੰਦਰ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

Facebook Comment
Project by : XtremeStudioz