Close
Menu

ਸ਼ਰਨਾਰਥੀ ਵਕੀਲ ਬਣਿਆ ਕੈਨੇਡਾ ਦਾ ਆਵਾਸ ਮੰਤਰੀ

-- 12 January,2017

ਟਰਾਂਟੋ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ‘ਚ ਪਹਿਲੀ ਤਬਦੀਲੀ ਕਰਦਿਆਂ ਸੋਮਾਲੀਆਈ ਮੂਲ ਦੇ ਨਵੇਂ ਚਿਹਰੇ ਅਹਿਮਦ ਹੁਸੈਨ ਨੂੰ ਮੁਲਕ ਦੇ ਅਹਿਮ ‘ਆਵਾਸ ਤੇ ਨਾਗਰਿਕਤਾ’ ਮੰਤਰਾਲੇ ਦਾ ਕਾਰਜ ਭਾਰ ਸੌਂਪਿਆ ਹੈ। 41 ਸਾਲਾ ਵਕੀਲ ਅਹਿਮਦ ਹੁਸੈਨ ,ਬਜ਼ੁਰਗ ਸਿਆਸਤਦਾਨ ਜੌਹਨ ਮਕੱਲਮ ਦੀ ਥਾਂ ਲਵੇਗਾ ਜਿਸ ਨੂੰ ਚੀਨ ਦਾ ਰਾਜਦੂਤ ਲਾਇਆ ਜਾ ਰਿਹਾ ਹੈ। 16 ਕੁ ਸਾਲ ਦੀ ਉਮਰ ‘ਚ ਸੋਮਾਲੀਆ ਤੋਂ ਸ਼ਰਥਾਰਨੀ ਦੇ ਰੂਪ ‘ਚ ਆਇਆ ਹੁਸੈਨ ਪਿਛਲੀਆਂ ਚੋਣਾਂ ‘ਚ ਪਹਿਲੀ ਵਾਰ ਲਿਬਰਲ ਪਾਰਟੀ ਦਾ ਐਮ.ਪੀ. ਬਣਿਆ ਸੀ। ਟਰੂਡੋ ਆਪਣੀ ਕੈਬਨਿਟ ’ਚ ਪਹਿਲਾਂ ਹੀ ਕਈ ਨੌਜਵਾਨ ਚਿਹਰਿਆਂ ਨੂੰ ਮੌਕਾ ਦੇ ਚੁੱਕਾ ਹੈ। ਇਸ ਵਾਰ ਤਿੰਨ ਨਵੇਂ ਚਿਹਰੇ ਕੈਬਨਿਟ ’ਚ ਲਏ ਗਏ ਹਨ। ਵਪਾਰ ਮੰਤਰੀ ਬੀਬੀ ਕ੍ਰਿਸਟੀਆ ਫ੍ਰੀਲੈਂਡ ਹੁਣ ਸਟੀਫਨ ਡਿਆਨ ਵਾਲਾ ਵਿਦੇਸ਼ ਮੰਤਰਾਲਾ ਸੰਭਾਲੇਗੀ ਜਦੋਂ ਕਿ ਸਟੀਫਨ ਡਿਆਨ ਨੂੰ ਕਿਸੇ ਮੁਲਕ ਦਾ ਰਾਜਦੂਤ ਲਾਏ ਜਾਣ ਦੇ ਸੰਕੇਤ ਮਿਲੇ ਹਨ। ਇਸੇ ਤਰ੍ਹਾਂ ਨਵੀਂ ਐਮ.ਪੀ. 29 ਸਾਲਾ ਕਰੀਨਾ ਗੋਲਡ ਨੂੰ ਮਰੀਅਮ ਮੁਨਸਫ਼ ਦੀ ਜਗ੍ਹਾ ਜਮਹੂਰੀ ਸੰਸਥਾਵਾਂ ਦਾ ਮਹਿਕਮਾ ਦਿੱਤਾ ਗਿਆ ਹੈ। ਮਰੀਅਮ ਮੁਨਸਿਫ਼ ਹੁਣ ਇਸਤਰੀ ਸਟੈਟਸ ਮੰਤਰੀ ਹੋਵੇਗੀ । ਫਰੈਂਕੋ ਫਿਲਿਪ ਸ਼ੈਂਪੇਨ ਨੂੰ ਪਾਰਲੀਮਾਨੀ ਸਕੱਤਰ ਤੋਂ ਪਦਉੱਨਤ ਕਰਕੇ ਕੌਮਾਂਤਰੀ ਵਪਾਰ ਮੰਤਰੀ ਲਾਇਆ ਗਿਆ ਹੈ ਅਤੇ ਪੈਟੀ ਹਡਜੂ ਨੂੰ ਰੋਜ਼ਗਾਰ ਤੇ ਲੇਬਰ ਮੰਤਰਾਲਾ ਦਿੱਤਾ ਗਿਆ ਹੈ।

Facebook Comment
Project by : XtremeStudioz