Close
Menu

ਸ਼ਰੀਫ਼ ਵਿਰੁੱਧ ਕਾਲੇ ਧਨ਼ ਸਬੰਧੀ ਇਕ ਹੋਰ ਜਾਂਚ ਸ਼ੁਰੂ

-- 18 June,2018

ਇਸਲਾਮਾਬਾਦ, 18 ਜੂਨ
ਪਾਕਿਸਤਾਨ ਦੇ ਬਰਤਰਫ਼ ਕੀਤੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀਆਂ ਮੁਸ਼ਕਲਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਹੁਣ ਪਾਕਿ ਦੀ ਐਂਟੀ ਕੁਰੱਪਸ਼ਨ ਬਾਡੀ ਨੇ ਇਕ ਪੱਤਰਕਾਰ ਦੀ ਸ਼ਿਕਾਇਤ ’ਤੇ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਨਵੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੱਤਰਕਾਰ ਨੇ ਸ਼ਿਕਾਇਤ ਕੀਤੀ ਸੀ ਕਿ ਸ੍ਰੀ ਸ਼ਰੀਫ਼ ਜੋ ਇਸ ਵੇਲੇ ਆਪਣੀ ਪਤਨੀ ਦੇ ਇਲਾਜ ਮੁਤੱਲਕ ਲੰਡਨ ਵਿੱਚ ਹਨ, ਨੇ 1988 ਤੋਂ 1991 ਦਰਮਿਆਨ ਆਪਣੇ ਪਰਿਵਾਰ ਰਾਹੀਂ 5.6 ਕਰੋੜ ਰੁਪਏ ਵਿਦੇਸ਼ਾਂ ਵਿੱਚ ਭੇਜੇ ਹਨ।

Facebook Comment
Project by : XtremeStudioz