Close
Menu

ਸ਼ਰੋਮਣੀ ਅਕਾਲੀ ਦਲ ਉਮੀਦਵਾਰ ਧੂਰੀ ਤੋ’ ਜੇਤੂ

-- 15 April,2015

* ਚੋਣ ਪ੍ਰਕ੍ਰਿਆ ਖਤਮ ਹੋਣ ਉਪਰੰਤ ਚੋਣ ਜਾਬਤਾ ਖਤਮ-ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ,  ਮੁੱਖ ਚੋਣ ਅਧਿਕਾਰੀ ਪੰਜਾਬ ਸ੍ਰੀ ਵੀ.ਕੇ ਸਿੰਘ ਨੇ ਅੱਜ ਇਥੇ ਦੱਸਿਆ ਕਿ  ਧੂਰੀ ਉਪ ਚੋਣ ਲਈ ਵੋਟਾਂ ਦੀ ਗਿਣਤੀ ਦਾ ਕੰਮ ਕੁੱਲ 12 ਰਾਊ’ਡਾਂ ਦੀ ਗਿਣਤੀ ਉਪਰੰਤ ਮੁਕੰਮਲ ਹੋ ਗਿਆ ਹੈ।ਹਾਲ ਵਿਚ ਗਿਣਤੀ ਲਈ 14 ਟੇਬਲ ਲਗਾਏ ਗਏ ਸਨ। ਸ਼ਰੋਮਣੀ ਅਕਾਲੀ ਦਾਲ ਦਾ ਉਮੀਦਵਾਰ ਸ੍ਰੀ ਗੋਬਿੰਦ ਸਿੰਘ ਲੋ’ਗੋਵਾਲ ਧੂਰੀ ਉਪ-ਚੋਣ ਤੋ’ ਜੇਤੂ ਉਮੀਦਵਾਰ ਐਲਾਨਿਆ ਗਿਆ ਹੈ।
ਹੋਰ ਵੇਰਵੇ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੁੱਲ 110951 ਵੋਟਾ ਪਈਆਂ ਸਨ ਅਤੇ ਉਹਨਾਂ ਦੀ ਗਿਣਤੀ ਕੀਤੀ ਗਈ। ਜੇਤੂ ਸ਼੍ਰਮੋਣੀ ਅਕਾਲੀ ਦਲ  ਦੇ ਉਮੀਦਵਾਰ ਨੇ 67596 ਵੋਟਾਂ ਹਾਸਲ ਕੀਤੀਆਂ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ 30095 ਵੋਟਾਂ ਹਾਸਲ ਕੀਤੀਆਂ। ਜਿੱਤ ਦਾ ਅੰਤਰ 37501 ਰਿਕਾਰਡ ਕੀਤਾ ਗਿਆ।ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ ਉਮੀਦਵਾਰ ਸ੍ਰੀ ਸੁਰਜੀਤ ਸਿੰਘ ਕਾਲਾਬੂਲਾ 7554 ਵੋਟਾਂ ਹਾਸਲ ਕਰਕੇ ਤੀਜੇ ਨੰਬਰ ਤੇ ਰਹੇ। ਉਹਨਾਂ ਦੱਸਿਆ ਕਿ ਨੋਟਾ ਨੂੰ 1071 ਵੋਟਾਂ ਪਈਆਂ।
ਪਾਰਟੀ ਵਾਈਜ਼ ਵੇਰਵੇ ਦਿੰਦੇ ਹੋਏ ਉਹਨਾਂ ਦੱਸਿਆ ਕਿ ਕਮਿਊਨਿਸਟ ਪਾਰਟੀ ਆਫ ਇੰਡੀਆਂ ਦੇ ਉਮੀਦਵਾਰ ਸ੍ਰੀ ਸੁਖਦੇਵ ਰਾਮ ਸ਼ਰਮਾ ਨੂੰ 1933, ਮਨਜੀਤ ਕੌਰ ਜੈ ਜਵਾਨ ਜੈ ਕਿਸਾਨ ਨੂੰ 203 ਵੋਟਾ ਪਈਆਂ ਜਦ ਕਿ ਆਜ਼ਾਦ ਉਮੀਦਵਾਰਾਂ ਵਿਚੋ ਸਰਬਜੀਤ ਸਿੰਘ ਨੂੰ 261, ਗੁਰਪ੍ਰੀਤ ਸਿੰਘ ਨੂੰ 134, ਗੁਰਮੀਤ ਸਿੰਘ ਨੂੰ 397, ਜੋਰਾ ਸਿੰਘ ਨੂੰ 174, ਬਿਕਰਮ ਕੁਮਾਰ ਨੂੰ 835, ਰਣਜੀਤ ਸਿੰਘ ਭਸੀਨ ਨੂੰ 535 ਅਤੇ ਰਤਨ ਸਿੰਘ ਲਾਲਗੋਟ ਨੂੰ 163 ਵੋਟਾਂ ਪਈਆਂ।
ਧੂਰੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸ੍ਰੀ ਵੀ.ਕੇ ਸਿੰਘ ਨੇ ਮੁਕੰਮਲ ਚੋਣ ਪ੍ਰਕ੍ਰਿਆਂ ਨੂੰ ਅਮਨ ਤੇ ਸ਼ਾਤੀ ਨਾਲ ਨੇਪਰੇ ਚਾੜਣ ਤੇ ਸੰਗਰੂਰ ਪ੍ਰਸਾਸ਼ਨ, ਚੋਣ ਡਿਊਟੀਆਂ ਤੇ ਤੈਨਾਤ ਅਧਿਕਾਰੀਆਂ ਅਤੇ ਹੋਰ ਅਮਲੇ, ਪੁਲਿਸ, ਪੈਰਾ ਮਿਲਟਰੀ ਫੋਰਸਿਜ਼ ਦਾ ਧੰਨਵਾਦ ਵੀ ਕੀਤਾ।
ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਸਾਰੀ ਚੋਣ ਪ੍ਰਕ੍ਰਿਆ ਦੋਰਾਨ ਆਪਣਾ ਸਹਿਯੋਗ ਦਿਤਾ।
ਮੁੱਖ ਚੋਣ ਅਧਿਕਾਰੀ ਨੇ ਇਹ ਵੀ ਆਖਿਆ ਕਿ ਚੋਣਾਂ ਦੇ ਨਤੀਜੇ ਆਉਣ ਨਾਲ ਚੋਣ ਜਾਬਤਾ ਵੀ ਖਤਮ ਹੋ ਗਿਆ ਹੈ।

Facebook Comment
Project by : XtremeStudioz