Close
Menu

ਸ਼ਹਿਰਾਂ ਨੂੰ ਇਨਫ਼ਰਾਸਟ੍ਰਕਚਰ ਲਈ ਵਧੇਰੇ ਫ਼ੰਡ ਦਿੱਤੇ ਜਾਣਗੇ : ਐਨ.ਡੀ.ਪੀ.

-- 06 June,2015

ਓਟਾਵਾ,  ਐਨ.ਡੀ.ਪੀ. ਲੀਡਰ ਥੌਮਸ ਮਲਕੇਅਰ ਨੇ ਕੈਨੇਡੀਅਨ ਸ਼ਹਿਰਾਂ ਲਈ ਹੋਰ ਵਧੇਰੇ ਫ਼ੰਡਿੰਗ ਕੀਤੇ ਜਾਣ ਦਾ ਵਾਅਦਾ ਕੀਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜਿਸ ਦੀ ਵਰਤੋਂ ਅਰਬਨ ਇਨਫ਼ਰਾਸਟਰਕਚਰ ਲਈ ਕੀਤੀ ਜਾਵੇਗੀ। ਮਲਕੇਅਰ ਵੱਲੋਂ ਇਹ ਪ੍ਰੌਮਿਸ ਸ਼ਨਿੱਚਰਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਦਿਨ ਮਲਕੇਅਰ ਐਡਮਿੰਟਨ ਵਿਖੇ ਫ਼ੈਡਰੇਸ਼ਨ ਆਫ਼ ਕੈਨੇਡੀਅਨ ਮੁਨਿਸਿਪਾਲੀਟੀਜ਼ ਦੀ ਇਕ ਸਲਾਨਾ ਕਾਨਫ਼ਰੰਸ ਮੌਕੇ ਹੋਣ ਵਾਲੇ ਇਕੱਠ ਵਿਚ ਮੁਨਿਸਪਲ ਲੀਡਰਾਂ ਨਾਲ ਮੁਲਾਕਾਤ ਕਰਨਗੇ।ਐਨ.ਡੀ.ਪੀ. ਵੱਲੋਂ ਸ਼ਹਿਰਾਂ ਨੂੰ ਫ਼ੈਡਰਲ ਗੈਸ ਟੈਕਸ ਲਈ ਵਧੇਰੇ ਰਾਸ਼ੀ ਦਿੱਤੇ ਜਾਣ ਦੇ ਵਾਅਦੇ ਕੀਤੇ ਜਾ ਰਹੇ ਹਨ, ਜਿਸ ਤੋਂ ਭਾਵ ਸਲਾਨਾ 420 ਮਿਲੀਅਨ ਡਾਲਰ ਦਾ ਵਾਧੂ ਭਾਰ ਸਰਕਾਰ ‘ਤੇ ਪਵੇਗਾ। ਵਰਤਮਾਨ ਸਮੇਂ ਵਿਚ ਇਹ ਖਰਚਾ 2.1 ਬਿਲੀਅਮ ਡਾਲਰ ਦੱਸਿਆ ਗਿਆ ਹੈ। ਐਨ.ਡੀ.ਪੀ. ਵੱਲੋਂ ਆਪਣੇ 2011 ਦੇ ਚੁਣਾਵੀ ਪ੍ਰਚਾਰ ਵਿਚ ਇਸ ਵਾਰ ਇਹ ਨਵੀਂ ਗੱਲ ਜੋੜੀ ਗਈ ਹੈ।ਐਨ.ਡੀ.ਪੀਜ਼. ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੇ ਸਾਲ ਦੇ ਅਖੀਰ ਤੱਕ ਇਸ ਫ਼ੰਡਿੰਗ ਨੂੰ ਵਧਾ ਕੇ 1.5 ਬਿਲੀਅਨ ਡਾਲਰ ਕਰ ਦਿੱਤੀ ਜਾਵੇਗੀ। ਜਿਸ ਤੋਂ ਭਾਵ ਹੈ ਕਿ ਐਨ.ਡੀ.ਪੀ. ਵੱਲੋਂ ਕੁਲ 3.7 ਬਿਲੀਅਨ ਡਾਲਰ ਸਲਾਨਾ ਕੇਵਲ ਇਨਫ਼ਰਾਸਟ੍ਰਕਚਰ ਲਈ ਹੀ ਖਰਚ ਕੀਤੇ ਜਾਣਗੇ।

Facebook Comment
Project by : XtremeStudioz