Close
Menu

ਸ਼ਹਿਰ ਵੱਲੋਂ ਐਕਸਪੋ 2025 ਲਈ ਬਿੱਡ ਕੀਤੇ ਜਾਣ ਦੀਆਂ ਹੋ ਰਹੀਆਂ ਹਨ ਤਿਆਰੀਆਂ

-- 30 July,2015

ਟੋਰਾਂਟੋ : ਸ਼ਹਿਰ ਲਈ 2024 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਹੀ ਇਕ ਮਾਤਰ ਜ਼ਰੂਰੀ ਅਤੇ ਵੱਡੇ ਪੱਧਰ ਦੀਆਂ ਖੇਡਾਂ ਨਹੀਂ ਹਨ। ਟੋਰਾਂਟੋ ਸਟਾਰ ਵੱਲੋਂ ਪੇਸ਼ ਕੀਤੀ ਗਈ ਇਕ ਰਿਪੋਰਟ ਅਨੁਸਾਰ ਸ਼ਹਿਰ ਵੱਲੋਂ 2025 ਵਿਚ ਹੋਣ ਵਾਲੀਆ ਐਕਸਪੋ ਖੇਡਾਂ ਲਈ ਬਿੱਡ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

ਟੋਰਾਂਟੋ ਦੇ ਇਕ ਅਖ਼ਬਾਰ ਵਿਚ ਛਪੀ ਖਬਰ ਅਨੁਸਾਰ ਮੇਅਰ ਜੌਨ ਟੌਰੀ ਵੱਲੋਂ ਪੰਜ ਜੁਲਾਈ ਨੂੰ ਇਕ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਉਨ੍ਹਾਂ ਵੱਲੋਂ ਪੈਰਿਸ ਵਿਚ ਸਥਿਤ ਬਿਊਰੋ ‘ਇੰਟਰਨੈਸ਼ਨਲ ਦੇ ਐਕਸਪੋਸੀਸ਼ਨਜ਼’ ਦੇ ਜਨਰਲ ਸੈਕਰੇਟਰੀ ਵੀਸਾਂਤ ਗੌਂਜ਼ਾਲੇ ਨੂੰ ਇਸ ਸਾਲ ਦੌਰਾਨ ਟੋਰਾਟੋ ਸ਼ਹਿਰ ਆਉਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੌਰਾਨ ਉਹ ਕਈ ਬਿਜ਼ਨਸ ਲੀਡਰਾਂ ਨਾਲ ਗੱਲਬਾਤ ਵੀ ਕਰ ਸਕਣਗੇ ਅਤੇ ਐਕਸਪੋ ਖੇਡਾਂ ਨੂੰ ਟੋਰਾਂਟੋ ਸ਼ਹਿਰ ਵਿਚ ਕਰਵਾਉਣ ਦੇ ਲਾਭਾਂ ਬਾਰੇ ਵੀ ਵਿਚਾਰ ਕਰ ਸਕਣਗੇ।

ਇਸ ਕੰਮ ਲਈ ਟੋਰਾਂਟੋ ਨੂੰ ਨਵੰਬਰ 2016 ਤੱਕ ਆਪਣੀ ਬਿੱਡ ਤਿਆਰ ਰੱਖਣ ਦੀ ਲੋੜ ਹੈ, ਜੋ ਕਿ ਇਸ ਬਿੱਡ ਨੂੰ ਦਰਜ ਕਰਵਾਉਣ ਦੀ ਨਿਰਧਾਰਿਤ ਕੀਤੀ ਆਖਰੀ ਮਿਤੀ ਹੈ।

Facebook Comment
Project by : XtremeStudioz