Close
Menu

ਸ਼ਹਿਜ਼ਾਦਾ ਦੱਸੇ ਕਿਹੜਾ-ਕਿਹੜਾ ਹੈ ਆਈ. ਐੱਸ. ਆਈ. ਦੇ ਸੰਪਰਕ ‘ਚ : ਮੋਦੀ

-- 26 October,2013

countdown-2014-politics-of-rahul-gandhi-versus-narendra-modiਝਾਂਸੀ ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਦੇਸ਼ ਨੂੰ ਲੁੱਟਣ ਅਤੇ ਚੋਣਾਂ ਮੌਕੇ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਉਹ ਦਿੱਲੀ ਦੀ ਸੱਤਾ ਵਿਚ ਪ੍ਰਧਾਨ ਮੰਤਰੀ ਨਹੀਂ, ਸਗੋਂ ਚੌਕੀਦਾਰ ਬਣ ਕੇ ਰਹਿਣਗੇ ਅਤੇ   ਹਿੰਦੁਸਤਾਨ ਦੀ ਤਿਜੌਰੀ ‘ਤੇ ਕੋਈ ‘ਪੰਜਾ’ ਨਹੀਂ ਪੈਣ ਦੇਣਗੇ। ਮੋਦੀ ਨੇ ਬੁੰਦੇਲਖੰਡ ਦਾ ਕੇਂਦਰ ਸਥਾਨ ਝਾਂਸੀ ਵਿਚ ਪਾਰਟੀ ਦੀ ਵਿਜੇ ਸ਼ੰਖਨਾਦ ਰੈਲੀ ਵਿਚ ਲਗਭਗ 2 ਲੱਖ ਤੋਂ ਵੱਧ  ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਉੱਤੇ ਸਖ਼ਤ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਸਾਰਿਆਂ ਦਾ ਲੁਟੇਰਾ ਦੱਸਦੇ ਹੋਏ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਨੂੰ  ਦਿੱਤੇ 60 ਸਾਲ ਦੇ ਮੁਕਾਬਲੇ 60 ਮਹੀਨਿਆਂ ਦੇ ਸ਼ਾਸਨ ਵਿਚ ਆਉਣ ਦਾ ਮੌਕਾ ਦੇਣ।
ਉਹ ਦੇਸ਼ ਦੀ ਤਕਦੀਰ ਅਤੇ ਤਸਵੀਰ ਬਦਲ ਦੇਣਗੇ। ਮੋਦੀ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਹਾਲ ਹੀ ਦੇ ਭਾਸ਼ਣਾਂ ‘ਤੇ ਤਿੱਖੇ ਵਿਅੰਗ ਕੱਸੇ ਅਤੇ ਕਿਹਾ ਕਿ ਸ਼ਹਿਜ਼ਾਦੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਦਾਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ‘ਤੇ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ ਸੀ। ਮੋਦੀ ਨੇ ਕਿਹਾ ਕਿ ਅਜਿਹਾ ਗੁੱਸਾ ਕਈ ਕਾਂਗਰਸੀਆਂ ਨੂੰ ਵੀ ਆਇਆ ਸੀ ਅਤੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਰਾਹੁਲ ਨੇ ਆਪਣੇ ਬਿਆਨ ਰਾਹੀਂ ਉਨ੍ਹਾਂ ਦੰਗਿਆਂ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਵਾਲਿਆਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦਾ ਪਾਪ ਕੀਤਾ ਹੈ।
ਮੁਜ਼ੱਫਰਨਗਰ ਦੰਗਿਆਂ ਨੂੰ ਲ ੈਕੇ ਕਾਂਗਰਸ ਉਪ ਪ੍ਰਧਾਨ   ਵਲੋਂ  ਪੀੜਤਾਂ ਨਾਲ ਪਾਕਿਸਤਾਨੀ ਖੁਫੀਆ ਏਜੰਸੀ ਵਲੋਂ ਸੰਪਰਕ ਕੀਤੇ ਜਾਣ ਨੂੰ ਲੈ ਕੇ ਕੀਤੇ ਗਏ ਖੁਲਾਸੇ ‘ਤੇ ਮੋਦੀ ਨੇ ਕਿਹਾ ਕਿ ਕਾਂਗਰਸ ਉਪ ਪ੍ਰਧਾਨ ਇਕ ਭਾਈਚਾਰੇ ਵਿਸ਼ੇਸ਼ ‘ਤੇ ਆਈ. ਐੱਸ. ਆਈ. ਦਾ ਏਜੰਟ ਹੋਣ ਦੀ ਤੋਹਮਤ ਲਗਾ ਰਹੇ ਹਨ। ਮੋਦੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ  ਕਿਹੜੇ-ਕਿਹੜੇ ਲੋਕ ਆਈ. ਐੱਸ. ਆਈ.  ਦੇ ਸੰਪਰਕ ਵਿਚ  ਹਨ। ਉਨ੍ਹਾਂ ਖੁਫੀਆ ਏਜੰਸੀਆਂ  ਦੀ ਕਾਰਜ-ਪ੍ਰਣਾਲੀ ਉੱਤੇ ਵੀ ਸਵਾਲ ਉਠਾਏ ਕਿ ਆਖਿਰ ਇਕ ਸੰਸਦ ਮੈਂਬਰ  ਦੇ ਨਾਲ ਉਹ ਖੁਫੀਆ ਸੂਚਨਾਵਾਂ ਨੂੰ ਸਾਂਝਾ ਕਿਸ ਆਧਾਰ ‘ਤੇ ਕਰ ਰਹੀਆਂ ਹਨ।
ਮੋਦੀ ਸਾਡੇ ਲਈ ਅਛੂਤ ਨਹੀਂ
ਲਖਨਊ : ਦੇਸ਼ ਦੇ ਪ੍ਰਮੁੱਖ ਸ਼ਿਆ ਵਿਦਵਾਨ ਅਤੇ ਮੁਸਲਿਮ ਪਰਸਨਲ ਲਾਅ ਬੋਰਡ ਦੇ ਉਪ ਪ੍ਰਧਾਨ ਮੌਲਾਨਾ ਕਲਬੇ ਸਾਦਿਕ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਲੈ ਕੇ ਰੁਖ ਵਿਚ ਨਰਮੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਮੁਸਲਮਾਨਾਂ ਲਈ ਸਿਆਸੀ ਰੂਪ ਵਿਚ ਅਛੂਤ ਨਹੀਂ ਹਨ। ਜੇਕਰ ਉਹ ਸਾਡਾ ਖਿਆਲ ਰੱਖਦੇ ਹਨ ਤਾਂ ਉਨ੍ਹਾਂ ਨੂੰ ਮੁਸਲਮਾਨਾਂ ਦੀ ਵੋਟ ਮਿਲ ਸਕਦੀ ਹੈ।

Facebook Comment
Project by : XtremeStudioz