Close
Menu

ਸ਼ਾਂਤ ਭੂਸ਼ਨ ਦੀ ਹਮਾਇਤ ’ਤੇ ਆਏ ਸਮਾਜਿਕ ਕਾਰਕੁਨ

-- 05 March,2019

ਨਵੀਂ ਦਿੱਲੀ: ਦਸ ਸਮਾਜਿਕ ਕਾਰਕੁਨਾਂ ਨੇ ਵਕੀਲ ਪ੍ਰਸ਼ਾਂਤ ਭੂਸ਼ਨ ਦੀ ਹਮਾਇਤ ਕਰਦਿਆਂ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕਰਕੇ ਕਿਹਾ ਹੈ ਕਿ ਉਸ ਖ਼ਿਲਾਫ਼ ਇੱਜ਼ਤ ਹੱਤਕ ਦਾ ਮਾਮਲਾ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੈ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਵੱਲੋਂ ਸ੍ਰੀ ਭੂਸ਼ਨ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਹੈ। ਸ੍ਰੀ ਭੂਸ਼ਨ ਨੇ ਟਵੀਟ ਕਰਕੇ ਕਿਹਾ ਸੀ ਕਿ ਐਮ ਨਾਗੇਸ਼ਵਰ ਰਾਓ ਨੂੰ ਸੀਬੀਆਈ ਦਾ ਅੰਤਰਿਮ ਡਾਇਰੈਕਟਰ ਨਿਯੁਕਤ ਕੀਤੇ ਜਾਣ ਲਈ ਹੋਈ ਮੀਟਿੰਗ ਦੇ ਤੱਥਾਂ ਨੂੰ ਸ਼ਾਇਦ ਤੋੜ ਮਰੋੜ ਕੇ ਸਿਖਰਲੀ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਹੈ। ਅਰੁਣਾ ਰਾਏ, ਅਰੁੰਧਤੀ ਰਾਏ ਅਤੇ ਸ਼ੈਲੇਸ਼ ਗਾਂਧੀ ਸਮੇਤ ਹੋਰ ਕਾਰਕੁਨਾਂ ਵੱਲੋਂ ਇਹ ਅਰਜ਼ੀ ਦਾਖ਼ਲ ਕੀਤੀ ਗਈ ਹੈ।

Facebook Comment
Project by : XtremeStudioz