Close
Menu

ਸ਼ਾਸਤਰੀ ਵੱਲੋਂ ਕੋਹਲੀ ਦੇ ਹਮਲਾਵਰ ‘ਤੇਵਰਾਂ’ ਦਾ ਬਚਾਅ

-- 05 January,2015

ਸਿਡਨੀ, ਭਾਰਤੀ ਕ੍ਰਿਕਟ ਟੀਮ ਦੇ ਨਿਰਦੇਸ਼ਕ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਟੀਮ ਦੇ ਨਵੇਂ ਕਪਤਾਨ ਵਿਰਾਟ ਕੋਹਲੀ ਨੂੰ ਆਪਣੇ ਹਮਲਾਵਰ ਰੁਖ ਨੂੰ ਸਹੀ ਪਾਸੇ ਲਾਉਣਾ ਚਾਹੀਦਾ ਹੈ। ਸ਼ਾਸਤਰੀ ਨੇ ਮੈਦਾਨ ਵਿੱਚ ਕੋਹਲੀ ਵੱਲੋਂ ਵਿਖਾਏ ਜਾਦੇ ਹਮਲਾਵਰ ਤੇਵਰਾਂ ਦਾ ਬਚਾਅ ਕਰਦਿਆਂ ਕਿਹਾ ਕਿ ਇਨ੍ਹਾਂ ਤੇਵਰਾਂ ਕਰਕੇ ਹੀ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਵਿਖਾ ਸਕਿਆ ਹੈ। ਇਸ ਦੇ ਨਾਲ ਹੀ ਇਸ ਸਾਬਕਾ ਕਪਤਾਨ ਨੇ ਮਹਿੰਦਰ ਸਿੰਘ ਧੋਨੀ ਵੱਲੋਂ ਟੈਸਟ ਕ੍ਰਿਕਟ ਤੋਂ ਸਹੀ ਸਮੇਂ ‘ਤੇ ਸੰਨਿਆਸ ਲੈਣ ਦੇ ‘ਨਿਰਸਵਾਰਥ ਫੈਸਲੇ’ ਦਾ ਸਨਮਾਨ ਕਰਨ ਦੀ ਗੱਲ ਵੀ ਕਹੀ ਹੈ।

ਰਵੀ ਸ਼ਾਸਤਰੀ ਨੇ ਇਥੇ ਇਸ ਖਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਕੋਹਲੀ ਦਾ ਹਮਲਾਵਰ ਰੁਖ ਬਤੌਰ ਬੱਲੇਬਾਜ਼ ਉਸ ਦੇ ਕਾਫੀ ਕੰਮ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਰੁਖ ਵਿਖਾਉਣ ਵਿੱਚ ਕੋਈ ਖਰਾਬੀ ਨਹੀਂ ਹੈ ਪਰ ਇਸ ਦਾ ਇਸਤੇਮਾਲ ਭਵਿੱਖ ਵਿੱਚ ਭਾਰਤੀ ਯੁਵਾ ਟੀਮ ਨੂੰ ਜੁਝਾਰੂ ਟੀਮ ਦੇ ਰੂਪ ਵਿੱਚ ਤਿਆਰ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਹਲੀ ਯੁਵਾ ਕਪਤਾਨ ਹੈ ਜੋ ਸਮੇਂ ਦੇ ਨਾਲ ਬਿਹਤਰ ਕ੍ਰਿਕਟਰ ਤੇ ਕਪਤਾਨ ਬਣੇਗਾ। ਸ਼ਾਸਤਰੀ ਨੇ ਕਿਹਾ ਕਿ ਹਮਲਾਵਰ ਤੇਵਰਾਂ ਸਦਕਾ ਹੀ ਕੋਹਲੀ ਮੌਜੂਦਾ ਟੈਸਟ ਲੜੀ ਵਿੱਚ ਤਿੰਨ ਸੈਂਕੜੇ ਜੜ ਸਕਿਆ ਹੈ। ਉਸ ਦੀ ਖੇਡ ਸ਼ੈਲੀ ਨੂੰ ਵੇਖ ਕੇ ਪੂਰਾ ਆਸਟਰੇਲੀਆ ਉਸ ਦਾ ਮੁਰੀਦ ਹੋ ਗਿਆ ਹੈ।
ਮਹਿੰਦਰ ਸਿੰਘ ਧੋਨੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਨੂੰ ‘ਨਿਰਸਵਾਰਥ’ ਦੱਸਦਿਆਂ ਸ਼ਾਸਤਰੀ ਨੇ ਕਿਹਾ ਕਿ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਕੋਹਲੀ ਤੇ ਉਨ੍ਹਾਂ (ਸ਼ਾਸਤਰੀ) ਦੀ ਵਧਦੀ ਨਜ਼ਦੀਕੀਆਂ ਕਰਕੇ ਹੀ ਧੋਨੀ ਨੇ ਟੈਸਟ ਕ੍ਰਿਕਟ ਨੂੰ ਹਮੇਸ਼ਾ ਲਈ ਅਲਵਿਦਾ ਕਹੀ ਹੈ। ਉਨ੍ਹਾਂ ਨੇ ਹਾਲਾਂਕਿ ਇਹ ਗੱਲ ਮੰਨੀ ਹੈ ਕਿ ਆਸਟਰੇਲੀਆ ਖ਼ਿਲਾਫ ਜਾਰੀ ਟੈਸਟ ਲੜੀ ਦੇ ਵਿੱਚ ਧੋਨੀ ਵੱਲੋਂ ਅਚਾਨਕ ਸੰਨਿਆਸ ਲਏ ਜਾਣ ਦਾ ਫੈਸਲਾ ਉਨ੍ਹਾਂ ਤੇ ਟੀਮ ਦੋਵਾਂ ਨੂੰ ਹੈਰਾਨ ਕਰਨ ਵਾਲਾ ਸੀ।

Facebook Comment
Project by : XtremeStudioz