Close
Menu

ਸ਼ਾਹਬਾਜ਼ ਸ਼ਰੀਫ ਨੇ ਵਾਰਤਾ ਬਹਾਲੀ ਲਈ ਮਨਮੋਹਨ ਨਾਲ ਮੁਲਾਕਾਤ ਕੀਤੀ

-- 12 December,2013

2013_12image_18_03_062131101shabaz-llਨਵੀਂ ਦਿੱਲੀ,12 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਪਾਕਿਸਤਾਨ ਦਰਮਿਆਨ ਵਾਰਤਾ ਨੂੰ ਬਹਾਲ ਕਰਨ ਅਤੇ ਸਾਰੀਆਂ ਸਮੱਸਿਆਵਾਂ ਦੇ ਸ਼ਾਂਤੀਪੂਰਨ ਹੱਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸ਼ਾਹਬਾਜ਼ ਨੇ ਆਪਣੇ ਵੱਡੇ ਭਰਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦਾ ਸ਼ੁਭਕਾਮਨਾ ਸੰਦੇਸ਼ ਵੀ ਦਿੱਤਾ। ਪਾਕਿਸਤਾਨ ਉੱਚ ਕਮਿਸ਼ਨ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ,”ਦੋਵੇਂ ਦੇਸ਼ਾਂ ਦੇ ਲੋਕਾਂ ਅਤੇ ਖੇਤਰ ਦੇ ਹਿੱਤ ‘ਚ ਪਾਕਿਸਤਾਨ ਭਾਰਤ ਨਾਲ ਦੋਸਤੀਪੂਰਨ ਅਤੇ ਸਹਿਯੋਗਪੂਰਨ ਸੰਬੰਧ ਦੀ ਇੱਛਾ ਰੱਖਦਾ ਹੈ।”
ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ‘ਚ ਸ਼ਾਹਬਾਜ਼ ਸ਼ਰੀਫ ਦੂਜੇ ਨੰਬਰ ਦੇ ਨੇਤਾ ਹਨ ਅਤੇ ਇਸ ਸਾਲ ਸਤੰਬਰ ‘ਚ ਨਵਾਜ ਸ਼ਰੀਫ ਅਤੇ ਮਨਮੋਹਨ ਸਿੰਘ ਦੀ ਬੈਠਕ ਦੇ ਨਤੀਜਿਆਂ ‘ਤੇ ਤਰੱਕੀ ਨੂੰ ਸਿੰਘ ਵੱਲੋਂ ਨਿਰਾਸ਼ਾ ਜ਼ਾਹਰ ਕੀਤੇ ਜਾਣ ਨੂੰ ਲੈ ਕੇ ਇਸ ਬੈਠਕ ਦਾ ਕਾਫੀ ਮਹੱਤਵ ਹੈ। ਸ਼ਾਹਬਾਜ ਨਾਲ ਬੈਠਕ ‘ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਿਯੋਗੀ ਤਾਰੀਕ ਫਾਤਮੀ, ਵਪਾਰਕ ਰਾਜ ਮੰਤਰੀ ਖੁਰਰਮ ਦਸਤਗੀਰ ਖਾਨ, ਸੂਬਾ ਸਿੱਖਿਆ ਮੰਤਰੀ ਰਾਣਾ ਮਸੂਦ ਖਾਨ ਅਤੇ ਉੱਚ ਕਮਿਸ਼ਨਰ ਸਲਮਾਨ ਬਸ਼ੀਰ ਮੌਜੂਦ ਸਨ। ਉੱਚ ਕਮਿਸ਼ਨ ਨੇ ਕਿਹਾ ਕਿ ਬੈਠਕ ‘ਦੋਸਤੀਪੂਰਨ, ਸਕਰਾਤਾਮਕ ਅਤੇ ਦੂਰਦਰਸ਼ੀ’ ਸੀ।

Facebook Comment
Project by : XtremeStudioz