Close
Menu

ਸ਼ਾਹਰੁਖ ਖਾਨ ਦੀ ‘ਮਾਈ ਨੇਮ ਇਜ਼ ਖਾਨ’ ਸੀ ਆਸਕਰ ਦੀ ਹੱਕਦਾਰ : ਪਾਓਲੋ ਕੋਲਹੋ

-- 13 February,2017
ਮੁੰਬਈ— ਦੁਨੀਆ ਭਰ ‘ਚ ਮਸ਼ਹੂਰ ਲੇਖਕ ਪਾਓਲੋ ਕੋਲਹੋ ਨੇ ਕਿਹਾ ਹੈ ਕਿ ਜੇਕਰ ਹਾਲੀਵੁੱਡ ਭੇਦਭਾਵ ਨਾ ਕਰਦਾ ਤਾਂ ਸੁਪਰਸਟਾਰ ਸ਼ਾਹਰੁਖ ਖਾਨ ‘ਮਾਈ ਨੇਮ ਇਜ਼ ਖਾਨ’ ‘ਚ ਆਪਣੇ ਅਭਿਨੈ ਲਈ ਅਕੈਡਮੀ ਪੁਰਸਕਾਰ (ਆਸਕਰ) ਦੇ ਹੱਕਦਾਰ ਸਨ। 69 ਸਾਲਾ ਨਾਵਲਕਾਰ ਨੇ ਕਰਨ ਜੌਹਰ ਨਿਰਦੇਸ਼ਿਤ ਇਸ ਫਿਲਮ ਦੀ ਸੱਤਵੀਂ ਵਰ੍ਹੇਗੰਢ ‘ਤੇ ਸ਼ਾਹਰੁਖ ਖਾਨ ਦੀ ਤਾਰੀਫ ਕੀਤੀ ਹੈ।
ਪਾਓਲੋ ਨੇ ਲਿਖਿਆ, ‘ਮਾਈ ਨੇਮ ਇਜ਼ ਖਾਨ ਤੇ ਆਈ ਐਮ ਨੌਟ ਏ ਟੈਰੇਰਿਸਟ। ਇਸ ਸ਼ਾਨਦਾਰ ਫਿਲਮ ਦੀ ਸੱਤਵੀਂ ਵਰ੍ਹੇਗੰਢ ‘ਤੇ ਵਧਾਈ ਹੋਵੇ।’ ‘ਦਿ ਅਲੇਕੇਮਿਸਟ’ ਦੇ ਲੇਖਕ ਨੇ ਆਪਣੇ ਫੇਸਬੁੱਕ ਪੇਜ ਦਾ ਸਕ੍ਰੀਨਸ਼ਾਟ ਵੀ ਪੋਸਟ ਕੀਤਾ ਹੈ।
ਉਸ ‘ਚ ਲਿਖਿਆ ਹੈ, ‘ਉਸ ਦੀ ਪਹਿਲੀ ਤੇ ਇਕੋ-ਇਕ ਫਿਲਮ ਜਿਸ ਨੂੰ ਮੈਂ ਦੇਖਿਆ, ਉਹ ‘ਮਾਈ ਨੇਮ ਇਜ਼ ਖਾਨ’ ਹੈ। ਇਹ ਫਿਲਮ ਨਾ ਸਿਰਫ ਸ਼ਾਨਦਾਰ ਸੀ, ਸਗੋਂ ਸ਼ਾਹਰੁਖ ਖਾਨ ਆਸਕਰ ਦੇ ਹੱਕਦਾਰ ਸਨ, ਬਸ਼ਰਤੇ ਹਾਲੀਵੁੱਡ ‘ਚ ਜੋੜ-ਤੋੜ ਨਾ ਹੋਵੇ।’ ਸ਼ਾਹਰੁਖ ਖਾਨ ਨੇ ਟਵੀਟ ਕਰਕੇ ਪਾਓਲੋ ਕੋਲਹੋ ਨੂੰ ਧੰਨਵਾਦ ਕਿਹਾ ਹੈ।
Facebook Comment
Project by : XtremeStudioz