Close
Menu

ਸ਼ਾਹਰੁਖ ਦੀ ਅਗਾਮੀ ਫਿਲਮ ‘ਚ ਨਜ਼ਰ ਆ ਸਕਦੇ ਹਨ ਸਲਮਾਨ ਖਾਨ

-- 28 June,2017

ਮੁੰਬਈ— ਈਦ ਤੋਂ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ‘ਚ ਸ਼ਾਹਰੁਖ ਖਾਨ ਨੇ ਇਕ ਜਾਦੂਗਰ ਦਾ ਕੈਮਿਓ ਕੀਤਾ ਸੀ। ਹੁਣ ਸ਼ਾਹਰੁਖ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਗਾਮੀ ਫਿਲਮ ‘ਚ ਸਲਮਾਨ ਕੈਮਿਓ ਕਰਨ। ਸ਼ਾਹਰੁਖ ਨੇ ਦੱਸਿਆ ਕਿ ਆਨੰਦ ਐੱਲ. ਰਾਏ ਦੇ ਨਿਰਦੇਸ਼ਨ ‘ਚ ਬਣ ਰਹੀ ਉਨ੍ਹਾਂ ਦੀ ਅਗਲੀ ਫਿਲਮ ‘ਚ ਇਕ ਗੈਸਟ ਅਪੀਅਰੈਂਸ ਹੈ ਤੇ ਉਨ੍ਹਾਂ ਦੀ ਇੱਛਾ ਹੈ ਕਿ ਇਸ ਲਈ ਸਲਮਾਨ ਨਾਲ ਗੱਲਬਾਤ ਕੀਤੀ ਜਾਵੇ।
ਹਾਲਾਂਕਿ ਉਨ੍ਹਾਂ ਨੇ ਕੈਮਿਓ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਇਸ ਬਾਰੇ ਸਲਮਾਨ ਨਾਲ ਗੱਲ ਕਰਨਗੇ। ਦੱਸਣਯੋਗ ਹੈ ਕਿ ਇਸ ਫਿਲਮ ‘ਚ ਸ਼ਾਹਰੁਖ ਇਕ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ‘ਚ ਉਨ੍ਹਾਂ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਵੀ ਨਜ਼ਰ ਆਉਣਗੀਆਂ।

Facebook Comment
Project by : XtremeStudioz