Close
Menu

ਸ਼ਾਹਰੁਖ ਨਾਲ ਫਿਲਮ ਕਰਨ ਲਈ ਦੀਪਿਕਾ ਨੂੰ ਹਟਾਉਣ ‘ਚ ਲੱਗੀ ਸੋਨਮ-ਕੈਟਰੀਨਾ

-- 15 February,2017
ਮੁੰਬਈ- ਸ਼ਾਹਰੁਖ ਅਤੇ ਦੀਪਿਕਾ ਦੀ ਜੋੜੀ ਹਮੇਸ਼ਾ ਹੀ ਬਾਕਸ ਆਫਿਸ ‘ਤੇ ਧਮਾਲ ਮਚਾਉਂਦੀ ਹੈ ਪਰ ਜੇਕਰ ਸ਼ਾਹਰੁਖ ਬੌਣੇ ਬਣ ਜਾਣ ਤਾਂ ਉਨ੍ਹਾਂ ਨਾਲ ਪੰਜ ਫੁੱਟ ਸਾਢੇ ਸੱਤ ਇੰਚ ਲੰਬੀ ਦੀਪਿਕਾ ਪਾਦੁਕੋਣ ਦੀ ਜੋੜੀ ਕਿਸ ਤਰ੍ਹਾਂ ਦੀ ਲੱਗੇਗੀ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਆਨੰਦ ਐੱਲ. ਰਾਏ ਦੀ ਫਿਲਮ, ਜਿਸ ਦੇ ਹੀਰੋ ਹਨ ਸ਼ਾਹਰੁਖ ਖਾਨ ਅਤੇ ਕਿਹਾ ਜਾ ਰਿਹਾ ਹੈ ਕਿ ਫਿਲਮ ‘ਚ ਉਨ੍ਹਾਂ ਦਾ ਰੋਲ ਇਕ ਬੌਣੇ ਦਾ ਹੈ। ਖ਼ਬਰਾਂ ਦੇ ਮੁਤਾਬਕ ਹਾਲ ਹੀ ‘ਚ ਦੀਪਿਕਾ ਪਾਦੁਕੋਣ ਨੇ ਇਸ ਫਿਲਮ ਲਈ ਇਕ ਲੁੱਕ ਟੈਸਟ ਦਿੱਤਾ ਹੈ।
ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਮਿਲੀ ਹੈ ਪਰ ਸੂਤਰਾਂ ਮੁਤਾਬਕ ਦੀਪਿਕਾ ਪਾਦੁਕੋਣ ਇਸ ਫਿਲਮ ‘ਚ ਕੰਮ ਕਰਨ ਲਈ ਦਿਲਚਸਪ ਹੈ। ਉਂਝ ਇਸ ਫਿਲਮ ਲਈ ਅਜੇ ਤੱਕ ਕਿਸੇ ਵੀ ਅਦਾਕਾਰਾ ਨੂੰ ਸਾਈਨ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸ਼ਾਹਰੁਖ ਦੀ ਅਦਾਕਾਰਾ ਦੀ ਰੈਸ ‘ਚ ਕੈਟਰੀਨਾ ਕੈਫ ਅਤੇ ਸੋਨਮ ਕਪੂਰ ਤੱਕ ਦਾ ਨਾਂ ਵੀ ਆ ਚੁੱਕਿਆ ਹੈ ਪਰ ਦੀਪਿਕਾ ਦੀ ਸਰਗਰਮ ਵੀ ਇਨ੍ਹੀਂ ਦਿਨੀਂ ਤੇਜ਼ ਹੋ ਗਈ ਹੈ। ਯਾਦ ਹੋਵੇ ਕਿ ਦੀਪਿਕਾ ਨੇ ਮਾਜ਼ਿਦ ਮਜੀਦੀ ਦੀ ਫਿਲਮ ਲਈ ਵੀ ਇਕ ਲੁੱਕ ਟੈਸਟ ਦਿੱਤਾ ਸੀ ਪਰ ਬਾਅਦ ‘ਚ ਮਜੀਦੀ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ‘ਚ ਦੀਪਿਕਾ ਨਹੀਂ ਹੈ। ਦੀਪਿਕਾ ਅਤੇ ਸਾਹਰੁਖ ਦੀ ਜੋੜੀ ਨੇ ਓਮ ਸ਼ਾਂਤੀ ਓਮ, ਚੈੱਨਈ ਐਕਸਪ੍ਰੈੱਸ ਅਤੇ ਹੈੱਪੀ ਨਿਊ ਈਅਰ ਜਿਹੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਕਾਰਨ ਉਨ੍ਹਾਂ ਦਾ ਦਾਅਵਾ ਮਜ਼ਬੂਤ ਸਮਝਿਆ ਜਾ ਰਿਹਾ ਹੈ। ਉਂਝ ਕੁਝ ਸਮੇਂ ਤੋਂ ਆਨੰਦ ਰਾਏ ਦੀ ਫਿਲਮ ਨੂੰ ਲੈ ਕੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਅਜੇ ਕੁਝ ਹੀ ਦਿਨ ਪਹਿਲੇ ਸ਼ਾਹਰੁਖ ਖਾਨ ਅਤੇ ਆਨੰਦ ਐੱਲ. ਰਾਏ ‘ਚ ਇਕ ਹੋਟਲ ‘ਚ ਸਵੇਰ ਦੇ ਛੇ ਵਜੇ ਤੱਕ ਮੀਟਿੰਗ ਹੋਈ ਸੀ।
Facebook Comment
Project by : XtremeStudioz