Close
Menu

ਸ਼ਿਖਰ ਧਵਨ ਤੀਜੀ ਵਾਰ ਬਣੇ ‘ਮੈਨ ਆਫ ਦਾ ਟੂਰਨਾਮੈਂਟ’

-- 29 September,2018

ਦੁਬਈ : ਭਾਰਤ ਰੋਮਾਂਚ ਦੀ ਚੋਟੀ ‘ਤੇ ਪਹੁੰਚੇ ਫਾਈਨਲ ਵਿਚ ਸ਼ੁੱਕਰਵਾਰ ਨੂੰ ਆਖਰੀ ਗੇਂਦ ‘ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ। ਇਸ ਦੌਰਾਨ ਭਾਰਤੀ ਓਪਨਰ ਸ਼ਿਖਰ ਧਵਨ ਨੂੰ ਏਸ਼ੀਆ ਕੱਪ ਵਿਚ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ‘ਮੈਨ ਆਫ ਦਾ ਟੂਰਨਾਮੈਂਟ’ ਦੇ ਖਿਤਾਬ ਨਾਲ ਨਵਾਜਿਆ ਗਿਆ। ਖੱਬੇ ਹੱਥ ਦੇ ਓਪਨਰ ਸ਼ਿਖਰ ਨੇ ਟੂਰਨਾਮੈਂਟ ਦੌਰਾਨ 5 ਪਾਰੀਆਂ ਵਿਚ 68 ਦੀ ਔਸਤ ਅਤੇ 2 ਸੈਂਕੜਿਆ ਦੀ ਮਦਦ ਨਾਲ ਸਭ ਤੋਂ ਵੱਧ 342 ਦੌੜਾਂ ਬਣਾਈਆਂ। ਇਸ ਪ੍ਰਦਰਸ਼ਨ ਲਈ ਉਸ ਨੂੰ ਇਹ ਪੁਰਸਕਾਰ ਮਿਲਿਆ ਅਤੇ 15 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ। ਉਸ ਨੇ ਟੂਰਨਾਮੈਂਟ ਵਿਚ ਹਾਂਗਕਾਂਗ ਖਿਲਾਫ 127 ਅਤੇ ਪਾਕਿਸਤਾਨ ਖਿਲਾਫ 114 ਦੌੜਾਂ ਬਣਾਈਆਂ। 32 ਸਾਲਾ ਸ਼ਿਖਰ ਨੇ ਆਪਣੇ ਕਰੀਅਰ ਵਿਚ ਹੁਣ ਤੱਕ 110 ਵਨ ਡੇ ਅਤੇ 27 ਸੀਰੀਜ਼ ਖੇਡੀਆਂ ਜਿਸ ਵਿਚ ਉਸ ਨੂੰ ਤੀਜੀ ਵਾਰ ‘ਮੈਨ ਆਫ ਦਾ ਟੂਰਨਾਮੈਂਟ’ ਦਾ ਪੁਰਸਕਾਰ ਮਿਲਿਆ ਹੈ। ਇਸ ਪ੍ਰਦਰਸ਼ਨ ਨਾਲ ਉਸ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੌਰਾਨ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡਿਆ ਅਤੇ ਸਾਬਤ ਕੀਤਾ ਕਿ ਉਹ ਵੱਡੇ ਟੂਰਨਾਮੈਂਟ ਦਾ ਖਿਡਾਰੀ ਹਨ।

Facebook Comment
Project by : XtremeStudioz