Close
Menu

ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਦੇਸ਼ ਪਰਤੇ ਕਿਮ ਜੋਂਗ ਉਨ

-- 14 June,2018

ਸੋਲ— ਉੱਤਰੀ ਕੋਰੀਆ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਕਿਮ ਜੋਂਗ ਉਨ ਸਿੰਗਾਪੁਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਏ ਇਤਿਹਾਸਕ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਪਿਓਂਗਯਾਂਗ ਪਹੁੰਚ ਗਏ ਹਨ। ਸਮਾਚਾਰ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਕਿਮ ਜੋਂਗ ਉਨ ਮੰਗਲਵਾਰ ਰਾਤ ਨੂੰ ਸਿੰਗਾਪੁਰ ਤੋਂ ਰਵਾਨਾ ਹੋਣ ਤੋਂ ਬਾਅਦ ਬੁੱਧਵਾਰ ਤੜਕੇ ਦੇਸ਼ ਪਰਤੇ। ਇਸ ਦੌਰਾਨ ਇਹ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕਿਮ ਜੋਂਗ ਬੀਜਿੰਗ ਵਿਚ ਰੁੱਕ ਕੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਮਰੀਕਾ-ਉਤਰੀ ਕੋਰੀਆ ਵਿਚਕਾਰ ਹੋਏ ਸ਼ਿਖਰ ਸੰਮੇਲਨ ਦੇ ਨਤੀਜਿਆਂ ਦੇ ਬਾਰੇ ਵਿਚ ਸੰਖੇਪ ਜਾਣਕਾਰੀ ਦੇਣਗੇ। ਇਸ ਲਈ ਕੌਮਾਂਤਰੀ ਮੀਡੀਆ ਵੱਲੋਂ ਉੱਤਰੀ ਕੋਰੀਆਈ ਵਫਦ ਦੇ ਜਹਾਜ਼ਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੰਗਾਪੁਰ ਵਿਚ ਸੇਂਟੋਸਾ ਟਾਪੂ ਦੇ ਕੈਪੇਲਾ ਹੋਟਲ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਇਕ ਇਤਿਹਾਸਕ ਮੁਲਾਕਾਤ ਹੋਈ। ਟਰੰਪ ਨੇ ਦੱਖਣੀ ਕੋਰੀਆ ਨਾਲ ਕੀਤੇ ਜਾਣ ਵਾਲੇ ਸੰਯੁਕਤ ਫੌਜੀ ਅਭਿਆਸ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਹੋਏ ਸ਼ਿਖਰ ਸੰਮੇਲਨ ਵਿਚ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇਕ ਇਤਿਹਾਸਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਤੋਂ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਦਿਸ਼ਾਂ ਵਿਚ ਕੰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਖੁਸ਼ਹਾਲੀ ਦੀ ਵਚਨਬੱਧਤਾ ਜਤਾਈ ਹੈ। ਟਰੰਪ ਨੇ ਉੱਤਰੀ ਕੋਰੀਆ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਦਾ ਵੀ ਭਰੋਸਾ ਦਿੱਤਾ ਹੈ।

Facebook Comment
Project by : XtremeStudioz