Close
Menu

ਸ਼ਿਰਡੀ ਦੇ ਸਾਈਂ ਬਾਬਾ ਮੰਦਰ ਨੂੰ 3 ਦਿਨਾਂ ‘ਚ ਦਾਨ ‘ਚ ਮਿਲੇ 3.30 ਕਰੋੜ ਰੁਪਏ

-- 16 October,2013

ਸ਼ਿਰਡੀ- ਸ਼੍ਰੀ ਸਾਈਂ ਬਾਬਾ ਸੰਸਥਾ ਟਰੱਸਟ ਨੂੰ ਪਿਛਲੇ 3 ਦਿਨਾਂ ‘ਚ ਨਕਦ ਅਤੇ ਗਹਿਣਿਆਂ ਸਮੇਤ 3 ਕਰੋੜ 44 ਲੱਖ ਰੁਪਏ ਦਾਨ ‘ਚ ਮਿਲੇ ਹਨ। ਟਰੱਸਟ ਦੇ ਕਾਰਜਵਾਹਕ ਕਾਰਜ ਅਧਿਕਾਰੀ ਅਜੇ ਮੋਰੇ ਨੇ ਕਿਹਾ ਕਿ ਪਿਛਲੇ 3 ਦਿਨਾਂ ‘ਚ ਟਰੱਸਟ ਨੂੰ ਨਕਦ ਅਤੇ ਸੋਨੇ ਅਤੇ ਚਾਂਦੇ ਦੇ ਗਹਿਣਿਆਂ ਸਮੇਤ ਕੁਲ 3 ਕਰੋੜ ਰੁਪਏ ਮਿਲੇ ਹਨ ਜਦੋਂ ਕਿ ਬਾਕੀ 44 ਲੱਖ 49 ਹਜ਼ਾਰ ਰੁਪਏ ਮੰਦਰ ਦੇ ਕਾਊਂਟਰ ‘ਤੇ ਵੱਖ-ਵੱਖ ਵਸਤੂਆਂ ਦੀ ਵਿਕਰੀ ਤੋਂ ਪ੍ਰਾਪਤ ਹੋਏ ਹਨ। ਮੋਰੇ ਨੇ ਦੱਸਿਆ ਕਿ ਪਿਛਲੇ ਸਾਲ ਇਸ ਮਿਆਦ ਤੋਂ ਮਿਲੇ ਦਾਨ ਨਾਲੋਂ ਇਹ ਰਾਸ਼ੀ ਇਕ ਕਰੋੜ 57 ਲੱਖ ਰੁਪਏ ਘੱਟ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ‘ਚ 2 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਮੰਦਰ ‘ਚ ਦਰਸ਼ਨ ਕੀਤੇ ਪਰ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ।

Facebook Comment
Project by : XtremeStudioz