Close
Menu

ਸ਼ਿਲਪਾ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਧੋਖਾਧੜੀ ਦੇ ਮਾਮਲੇ ‘ਚ ਮਿਲੀ ਅੰਤਰਿਮ ਪੇਸ਼ਗੀ ਜ਼ਮਾਨਤ

-- 10 May,2017

ਠਾਣੇ— ਇਥੇ ਦੀ ਇਕ ਸੈਸ਼ਨ ਕੇਰਟ ਨੇ ਧੋਖਾਧੜੀ ਨਾਲ ਸਬੰਧਿਤ ਇਕ ਮਾਮਲੇ ‘ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ।

ਠਾਣੇ ਜ਼ਿਲੇ ਦੀ ਭਿਵੰਜੀ ਪੁਲਸ ਨੇ 27 ਅਪ੍ਰੈਲ ਨੂੰ ਸ਼ਿਲਪਾ ਤੇ ਰਾਜ ਦੇ ਖਿਲਾਫ ਇਕ ਕਪੜਾ ਕੰਪਨੀ ਦੇ ਮਾਲਕ ਤੋਂ 24 ਲੱਖ ਰੁਪਏ ਠੱਗਣ ਦਾ ਮਾਮਲਾ ਦਰਜ ਕੀਤਾ ਸੀ। ਦੋਵਾਂ ਨੇ ਠਾਣੇ ਦੀ ਸੈਸ਼ਨ ਕੋਰਟ ਦਾ ਰੁਖ ਕਰਕੇ ਅੰਤਰਿਮ ਜ਼ਮਾਨਤ ਮੰਗੀ ਸੀ। ਉਨ੍ਹਾਂ ਦੇ ਵਕੀਲ ਅਨਿਕੇਤ ਨਿਕਮ ਨੇ ਕਿਹਾ ਕਿ ਸੈਸ਼ਨ ਕੋਰਟ ਨੇ ਸ਼ਿਲਪਾ ਤੇ ਰਾਜ ਦੀ ਅਪੀਲ ਮਨਜ਼ੂਰ ਕਰਕੇ 50-50 ਹਜ਼ਾਰ ਰੁਪਏ ਦੀ ਜ਼ਮਾਨਤ ‘ਤੇ ਦੋਵਾਂ ਨੂੰ ਅੰਤਰਿਮ ਪੇਸ਼ਗੀ ਜ਼ਮਾਨਤ ਦੇ ਦਿੱਤੀ।

Facebook Comment
Project by : XtremeStudioz