Close
Menu

ਸ਼ਿਲਪਾ ਸ਼ੈੱਟੀ ਅਤੇ ਪਤੀ ਰਾਜ ਕੁੰਦਰਾ ‘ਤੇ ਧੋਖਾਧੜੀ ਦਾ ਮਾਮਲਾ ਦਰਜ

-- 28 April,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਮੁੰਬਈ ਦੇ ਭਿਵੰਡੀ ਪੁਲਸ ਸਟੇਸ਼ਨ ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਭਿਵੰਡੀ ਦੀ  ਭਾਲੋਟੀਆ ਐਕਸਪੋਰਟ ਕੰਪਨੀ ਨੇ ਰਾਜ ਕੁੰਦਰਾ ਦੀ ਕੰਪਨੀ ‘ਬੈਸਟ ਡੀਲ ਪ੍ਰਾਈਵੇਟ ਲਿਮਟਿਡ’ ‘ਤੇ ਧੋਖਾਧੜੀ ਅਤੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਹੈ। ਕੁੰਦਰਾ ਦੀ ਕੰਪਨੀ ‘ਤੇ ਲਗਾਏ ਗਏ ਦੋਸ਼ ਮੁਤਾਬਕ ਉਨ੍ਹਾਂ ‘ਤੇ 24 ਲੱਖ ਰੁਪਏ ਬਕਾਇਆ ਦਾ ਦਾਅਵਾ ਹੈ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਭਾਈਵਾਲ ਦ੍ਰਸ਼ਿਤ ਇੰਦਰਵਨ ਸ਼ਾਹ ਅਤੇ ਉਦੈ ਕੋਠਾਰੀ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਹੈ। 

ਸੂਤਰਾਂ ਮੁਤਾਬਕ ਸ਼ਿਕਾਇਤ ‘ਚ ਦਿੱਤੀ ਗਈ ਜਾਣਕਾਰੀ ‘ਚ ਗੋਰੇਗਾਂਵ ਦੇ ਇਕ ਨਿਵਾਸੀ ਨੇ 2015 ‘ਚ 1. 5 ਕਰੋੜ ਰੁਪਏ ਦੀਆਂ ਬੈੱਡਸ਼ੀਟ ਖਰੀਦੀਆਂ ਸੀ। ਜਿਸ ਲਈ ਜਨਵਰੀ 2016 ‘ਚ 1.44 ਕਰੋੜ ਦਾ ਭੂਗਤਾਨ ਕੀਤਾ ਸੀ ਜਦੋਂ ਮੈਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਈ ਝੂਠੇ ਵਾਅਦੇ ਕੀਤੇ ਅਤੇ ਮੈਨੂੰ ਜੁਲਾਈ 2016 ‘ਚ 18 ਲੱਖ ਰੁਪਏ ਦੀਆਂ ਬੈੱਡਸ਼ੀਟ ਅਤੇ ਮਾਲ ਦੇਣ ਲਈ ਭਰੋਸਾ ਦਵਾਇਆ ਪਰ ਬਾਅਦ ‘ਚ ਇਹ ਪੂਰਾ ਨਹੀਂ ਕੀਤਾ। ਇਸ ਕਰਕੇ ਭਾਲੋਟੀਆ ਨੇ ਪੁਲਸ ‘ਚ ਇਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।

Facebook Comment
Project by : XtremeStudioz