Close
Menu

ਸ਼ਿਵ ਨੇ ਯੂ.ਐੱਸ. ਓਪਨ ਲਈ ਕੀਤਾ ਕੁਆਲੀਫਾਈ, ਜੀਵ ਖੁੰਝਿਆ

-- 27 May,2015

ਇੰਗਲੈਂਡ,  ਅਨਿਬਾਰਨ ਲਾਹਿੜੀ ਤੋਂ ਬਾਅਦ ਭਾਰਤ ਦੇ ਸ਼ਿਵ ਕਪੂਰ ਨੇ ਲਗਾਤਾਰ ਦੂਜੇ ਸਾਲ ਮੇਜਰ ਗੋਲਫ ਟੂਰਨਾਮੈਂਟ ਯੂ. ਐੱਸ. ਓਪਨ ਲਈ ਕੁਆਲੀਫਾਈ ਕਰ ਲਿਆ ਪਰ ਅਨੁਭਵੀ ਗੋਲਫਰ ਜੀਵ ਮਿਲਖਾ ਸਿੰਘ ਖੁੰਝ ਗਿਆ। ਸਾਲ ਦੇ ਦੂਜੇ ਮੇਜਰ ਟੂਰਨਾਮੈਂਟ ਲਈ ਕੁਅਲੀਫਾਈ ਕਰਨ ਵਾਲਾ ਸ਼ਿਵ ਦੂਜਾ ਭਾਰਤੀ ਹੈ। ਸ਼ਿਵ ਨੇ ਇੰਗਲੈਂਡ ਦੇ ਸਰੇ ਵਿਚ ਵਾਲਟਨ ਹੀਥ ਗੋਲਫ ਕਲੱਬ ਵਿਚ ਇੰਟਰਨੈਸ਼ਨਲ ਤੋਂ ਸੈਕਸ਼ਨਲ ਕੁਆਲੀਫਾਇਰਸ ਵਿਚ ਦੂਜੇ ਸਥਾਨ ‘ਤੇ ਰਹਿਣ ਦੇ ਨਾਲ ਯੂ. ਐੱਸ. ਓਪਨ ਲਈ ਕੁਆਲੀਫਾਈ ਕੀਤਾ ਹੈ। ਸ਼ਿਵ ਨੇ ਦੋ ਰਾਊਂਡ ਦੇ ਟੂਰਨਾਮੈਂਟ ਵਿਚ ਦੋਵੇਂ ਵਾਰ 67 ਦਾ ਕਾਰਡ ਖੇਡਿਆ ਤੇ ਕੁਲ 10 ਅੰਡਰ 134 ਦੇ ਸਕੋਰ ਦੇ ਨਾਲ ਲਗਾਤਾਰ ਦੂਜੇ ਸਾਲ ਯੂ. ਐੱਸ. ਓਪਨ ਦੀ ਟਿਕਟ ਕਟਵਾਈ। ਸ਼ਿਵ ਪਿਛਲੇ ਸਾਲ ਯੂ. ਐੱਸ. ਓਪਨ ਵਿਚ ਸਾਂਝੇ ਤੌਰ ‘ਤੇ 23ਵੇਂ ਸਥਾਨ ‘ਤੇ ਰਿਹਾ ਸੀ ਜਿਹੜਾ ਇਸ ਟੂਰਨਾਮੈਂਟ ਵਿਚ ਕਿਸੇ ਭਾਰਤੀ ਦਾ ਸਰਵਸ੍ਰੇਸਠ ਪ੍ਰਦਰਸ਼ਨ ਹੈ। ਭਾਰਤ ਦਾ ਚੌਥਾ ਚੋਟੀ ਰੈਂਕ ਸ਼ਿਵ ਚੌਥੀ ਵਾਰ ਮੇਜਰ ਟੂਰਨਾਮੈਂਟ ਵਿਚ ਖੇਡ ਰਿਹਾ ਹੈ। ਦਿੱਲੀ ਦਾ 33 ਸਾਲਾ ਗੋਲਫਰ ਸ਼ਿਵ ਇਸ ਤੋਂ ਪਹਿਲਾਂ 2006 ਤੇ 2013 ਵਿਚ ਬ੍ਰਿਟਿਸ਼ ਓਪਨ ਵਿਚ ਹਿੱਸਾ ਲੈ ਚੁੱਕਾ ਹੈ।

Facebook Comment
Project by : XtremeStudioz