Close
Menu

ਸ਼ਿਵ ਸੈਨਾ ਆਗੂ ਕਾਤਲਾਨਾ ਹਮਲੇ ’ਚ ਸਖ਼ਤ ਜ਼ਖ਼ਮੀ

-- 13 April,2015

ਗੁਰਦਾਸਪੁਰ, ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾੲੀ ਸਕੱਤਰ ਹਰਵਿੰਦਰ ਸੋਨੀ ਨੂੰ ਐਤਵਾਰ ਸਵੇਰੇ ਫਿਸ਼ ਪਾਰਕ ਵਿੱਚ ਇਕ ਨੌਜਵਾਨ ਨੇ ਗੋਲੀ ਮਾਰ ਦਿੱਤੀ। ੳੁਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਕਰ ਕੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਹਮਲਾਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸ੍ਰੀ ਸੋਨੀ ਦੇ ਦੋ ਸੁਰੱਖਿਆ ਕਰਮੀਆਂ ਅਤੇ ਮੌਕੇ ਉੱਤੇ ਪੁੱਜੀ ਪੁਲੀਸ ਪਾਰਟੀ ਨੇ ਘਟਨਾ ਵਾਲੀ ਥਾਂ ਤੋਂ ਕਰੀਬ 200 ਮੀਟਰ ਦੂੂਰ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਹਮਲੇ ਨੂੁੰ 29 ਮਾਰਚ 2012 ’ਚ ਗੁਰਦਾਸਪੁਰ ਦੇ ਤਿੱਬੜੀ ਰੋੜ ਉੱਤੇ ਵਾਪਰੇ ਪੁਲੀਸ ਗੋਲੀਕਾਂਡ ਵਾਲੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਬਾਰਡਰ ਰੇਂਜ ਦੇ ਆਈ.ਜੀ. ਈਸ਼ਵਰ ਸਿੰਘ ਤੇ ਡੀ.ਆਈ.ਜੀ. ਅਰੁਣ ਮਿੱਤਲ ਗੁਰਦਾਸਪੁਰ ਪੁੱਜ ਗਏ ਸਨ।
ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂੁਬਾੲੀ ਸਕੱਤਰ ਨਗਰ ਸੁਧਾਰ ਟਰੱਸਟ ਸਕੀਮ ਨੰਬਰ ਇਕ ਵਾਸੀ ਹਰਵਿੰਦਰ ਸੋਨੀ ਰੋਜ਼ਾਨਾ ਵਾਂਗ ਆਪਣੇ ਸੁਰੱਖਿਆ ਕਰਮੀਆਂ ਨਾਲ ਫਿਸ਼ ਪਾਰਕ ਵਿੱਚ ਸੈਰ ਲਈ ਗਏ ਸਨ। ਇਸ ਮੌਕੇ ਪਾਰਕ ਵਿੱਚ ਕੁਝ ਸਾਥੀਆਂ ਨਾਲ ਵਾਲੀਬਾਲ ਖੇਡਣ ਲੱਗ ਗਏ।  ੳੁਹ ਜਦੋਂ ਬਾਲ ਫਡ਼ਨ ਲਈ ਥੋੜਾ ਸਾਈਡ ਨੂੰ ਗਏ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਇਕ ਨੌਜਵਾਨ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ।
ਗੋਲੀ ਸ੍ਰੀ  ਸੋਨੀ ਦੇ ਪੇਟ ਦੇ ਉਪਰਲੇ ਹਿੱਸੇ ਵਿੱਚ ਵੱਜੀ ਅਤੇ ਖ਼ੂਨ ਨਾਲ ਲਥਪਥ ਉੱਥੇ ਹੀ ਜ਼ਮੀਨ ਉੱਤੇ ਡਿੱਗ ਪਏ।
ਪਹਿਲਾਂ ਤਾਂ ਲੋਕਾਂ ਨੂੰ ਸਮਝ ਨਹੀਂ ਅਾੲਿਅਾ ਕਿ ਅਾਵਾਜ਼ ਕਾਹਦੀ ਅਾੲੀ ਹੈ ਪਰ ਜਦੋਂ ਹਮਲਾਵਰ ਪਾਰਕ ਦੇ ਪਿਛਲੇ ਹਿੱਸੇ ਦੀ ਕੰਧ ਟੱਪ ਕੇ ਭੱਜਣ ਲੱਗਿਅਾ ਤਾਂ ਲੋਕਾਂ ਨੂੰ ਪਤਾ ਚੱਲਿਅਾ। ਸ੍ਰੀ ਸੋਨੀ ਦੀ ਸੁਰੱਖਿਆ ਵਿੱਚ ਤਾਇਨਾਤ ਦੋ ਸੁਰੱਖਿਆ ਕਰਮੀਆਂ ਨੇ ਹਵਾ ਵਿੱਚ ਫਾਇਰ ਕਰਦਿਆਂ ਪਿੱਛਾ ਕੀਤਾ। ਇਸ ਦੌਰਾਨ ਕਿਸੇ ਨੇ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਕਰ ਕੇ ਸੂਚਿਤ ਕਰ ਦਿੱਤਾ ਸੀ। ਕੁਝ ਸਮੇਂ ਵਿੱਚ ਹੀ ਹੋਰ ਪੁਲੀਸ ਵੀ ਪੁੱਜ ਗਈ। ਪੁਲੀਸ ਨੇ ਪਾਰਕ ਤੋਂ ਥੋਡ਼੍ਹੀ ਦੂਰ ਸਥਿਤ ਪਟਵਾਰਖਾਨੇ ਕੋਲ ਨੌਜਵਾਨ ਨੂੰ ਘੇਰ ਲਿਆ। ਜਦੋਂ ਨੌਜਵਾਨ ਨੇ ਖ਼ੁਦ ਨੂੰ ਘਿਰਿਆ ਵੇਖਿਆ ਤਾਂ ਆਤਮ ਸਮਰਪਣ ਕਰ ਦਿੱਤਾ। ਮੁਲਜ਼ਮ ਦੀ ਪਛਾਣ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਗਲਵੱਢੀ ਵਾਸੀ ਕਸ਼ਮੀਰ ਸਿੰਘ (25) ਵਜੋਂ ਹੋਈ ਹੈ। ਥਾਣਾ ਸਿਟੀ ਵਿੱਚ ੳੁਸ ਵਿਰੁੱਧ ਕੇਸ ਦਰਜ ਕੀਤਾ ਗਿਅਾ ਹੈ। ੲਿਸ ਦੌਰਾਨ ਸ਼ਿਵ ਸੈਨਾ ਸਮੇਤ ਵੱਖ ਵੱਖ ਸੰਗਠਨਾਂ ਨੇ ਹਨੂੰਮਾਨ ਚੌਕ ਸਥਿਤ ਮੰਦਰ ਵਿੱਚ ਮੀਟਿੰਗ ਕਰ ਕੇ ਘਟਨਾ ਉੱਤੇ ਰੋਸ ਜ਼ਾਹਰ ਕੀਤਾ ਪਰ ਅਗਲੀ ਰਣਨੀਤੀ ਨੂੰ ਲੈ ਕੇ ਹਿੰਦੂ ਸੰਗਠਨ ਆਪਸ ਵਿੱਚ ਹੀ ਉਲਝ ਗਏ। ਇਸ ਮੌਕੇ ਸ਼ਿਵ ਸੈਨਿਕਾਂ ਨੇ ਮੀਟਿੰਗ ਦਾ ਬਾਈਕਾਟ ਕਰ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਸੋਮਵਾਰ ਨੂੰ ਮੁੜ ਕਾਹਨੂੰਵਾਨ ਚੌਕ ਵਿੱਚ ਸਵੇਰੇ ਇਕੱਠੇ ਹੋਣ ਮਗਰੋਂ ਸ਼ਹਿਰ ਬੰਦ ਕਰਾਉਣ ਦਾ ਸੱਦਾ ਦਿੱਤਾ।

Facebook Comment
Project by : XtremeStudioz