Close
Menu

ਸ਼ੀਨਾ ਕੇਸ: ਤਿੰਨੇ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਵਧਾੲੀ

-- 22 September,2015

ਮੁੰਬੲੀ, 22 ਸਤੰਬਰ
ਇੱਥੋਂ ਦੀ ਇੱਕ ਅਦਾਲਤ ਨੇ ਅੱਜ ਸ਼ੀਨਾ ਬੋਰਾ ਕਤਲ ਕੇਸ ਦੇ ਮੁੱਖ ਮੁਲਜ਼ਮਾਂ ਇੰਦਰਾਣੀ ਮੁਖਰਜੀ, ੳੁਸ ਦੇ ਸਾਬਕਾ ਪਤੀ ਸੰਜੀਵ ਕੁਮਾਰ ਤੇ ਡਰਾੲੀਵਰ ਸ਼ਿਆਮ ਰਾਏ ਦੀ ਨਿਆਇਕ ਹਿਰਾਸਤ 5 ਅਕਤੂਬਰ ਤੱਕ ਵਧਾ ਦਿੱਤੀ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਮਗਰੋਂ ਅੱਜ ਇਨ੍ਹਾਂ ਨੂੰ ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ। ਇਹ ਤਿੰਨੋਂ ਮੁਲਜ਼ਮ ਸ਼ਹਿਰ ਦੀਅਾਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਰਨ। ਇਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵਿੱਚ ਸਿੱਧਾ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਅਦਾਲਤ ਨੇ ਇੰਦਰਾਣੀ ਤੇ ਸ਼ਿਆਮ ਰਾਏ ਨੂੰ 14 ਦਿਨਾਂ ਦੀ ਨਿਯਾਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ, ਜਦਕਿ ਸੰਜੀਵ ਖੰਨਾ ਨੂੰ ਇੱਕ ਅਦਾਲਤ ਵਿੱਚ ਪੇਸ਼ੀ ਲੲੀ ਕੋਲਕਾਤਾ ਲਿਜਾਇਆ ਗਿਆ ਸੀ।

Facebook Comment
Project by : XtremeStudioz