Close
Menu

ਸ਼ੀਨਾ ਮਰਡਰ ਕੇਸ- ਤਿੰਨਾਂ ਦੋਸ਼ੀਆਂ ਦੀ ਪੇਸ਼ੀ

-- 01 September,2015

ਮੁੰਬਈ,  ਸ਼ੀਨਾ ਬੋਰਾ ਹਤਿਆਕਾਂਡ ‘ਚ ਸੋਮਵਾਰ ਨੂੰ ਤਿੰਨਾਂ ਦੋਸ਼ੀਆਂ ਦੀ ਬਾਂਦਰਾ ਕੋਰਟ ‘ਚ ਪੇਸ਼ੀ ਹੋਵੇਗੀ। ਮੁੰਬਈ ਪੁਲਿਸ ਮ੍ਰਿਤਕਾ ਦੇ ਭਰਾ ਮਿਖਾਇਲ ਬੋਰਾ ਦੀ ਹੱਤਿਆ ਦੀ ਕਥਿਤ ਕੋਸ਼ਿਸ਼ ਲਈ ਹੁਣ ਇੰਦਰਾਣੀ ਮੁਖਰਜੀ, ਉਸਦੇ ਦੂਜੇ ਪਤੀ ਸੰਜੀਵ ਖੰਨਾ ਤੇ ਡਰਾਈਵਰ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਇਲਜ਼ਾਮ ਵੀ ਲਗਾਏਗੀ। ਜਚ ਟੀਮ ‘ਚ ਸ਼ਾਮਿਲ ਅਧਿਕਾਰੀਆਂ ਨੇ ਨਾਮ ਪਰਗਟ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਇੰਦਰਾਣੀ ਤੇ ਖੰਨਾ ਨੇ ਅਪ੍ਰੈਲ 2012 ਦੇ ਅੰਤਿਮ ਹਫ਼ਤੇ ‘ਚ ਮਿਖਾਇਲ ਨੂੰ ਮੁੰਬਈ ਬੁਲਾਇਆ ਸੀ ਤੇ ਉਸਨੂੰ ਵਰਲੀ ਦੇ ਇੱਕ ਹੋਟਲ ‘ਚ ਰੱਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੁਖਰਜੀ ਤੇ ਖੰਨਾ ਨੇ ਉਸਨੂੰ ਕੁੱਝ ਪਰਿਵਾਰਕ ਵਿਵਾਦ ਨਿਪਟਾਉਣ ਦੇ ਨਾਮ ‘ਤੇ ਬੁਲਾਇਆ ਸੀ। ਉਨ੍ਹਾਂ ਨੇ ਹੋਟਲ ‘ਚ ਉਸਨੂੰ ਕੋਲਡ ਡਰਿੰਕ ਪਿਲਾਈ ਜਿਸ ‘ਚ ਨੀਂਦ ਦੀ ਦਵਾਈ ਮਿਲੀ ਸੀ। ਮਿਖਾਇਲ ਨੇ ਦੱਸਿਆ ਕਿ ਜਦੋਂ ਉਸਨੂੰ ਹੋਸ਼ ਆਇਆ ਤਾਂ ਉਹ ਹੋਟਲ ਤੋਂ ਭੱਜ ਭਾਗ ਗਿਆ ਤੇ ਮੁੰਬਈ ਤੋਂ ਗੁਵਾਹਾਟੀ ਰਵਾਨਾ ਹੋ ਗਿਆ। ਮੁੰਬਈ ਪੁਲਿਸ ਇੰਦਰਾਣੀ ਤੇ ਖੰਨਾ ਨੂੰ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰੇਗੀ ਤੇ ਉਨ੍ਹਾਂ ਦੀ ਹਿਰਾਸਤ ਵਧਾਏ ਜਾਣ ਦੀ ਅਪੀਲ ਕਰੇਗੀ।

Facebook Comment
Project by : XtremeStudioz