Close
Menu

ਸ਼ੀਨਾ ਮਰਡਰ ਮਿਸਟਰੀ : ਇੰਦਰਾਣੀ, ਸੰਜੀਵ ਤੇ ਡਰਾਈਵਰ ਪੰਜ ਸਤੰਬਰ ਤੱਕ ਰਿਮਾਂਡ ‘ਤੇ

-- 01 September,2015

ਮੁੰਬਈ, ਸ਼ੀਨਾ ਮਰਡਰ ਮਿਸਟਰੀ ‘ਚ ਅੱਜ ਇੰਦਰਾਣੀ ਮੁਖਰਜੀ, ਉਸਦੇ ਸਾਬਕਾ ਪਤੀ ਸੰਜੀਵ ਖੰਨਾ ਤੇ ਡਰਾਈਵਰ ਸ਼ਿਆਮ ਰਾਏ ਦੀ ਬਾਂਦਰਾ ਕੋਰਟ ‘ਚ ਪੇਸ਼ੀ ਹੋਈ। ਅੱਜ ਉਨ੍ਹਾਂ ਦੀ ਹਿਰਾਸਤ ਮਿਆਦ ਖ਼ਤਮ ਹੋ ਰਹੀ ਸੀ, ਲੇਕਿਨ ਉਨ੍ਹਾਂ ਦੀ ਹਿਰਾਸਤ ਮਿਆਦ ਪੰਜ ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਪੇਸ਼ੀ ਦੇ ਦੌਰਾਨ ਇੰਦਰਾਣੀ ਦੇ ਵਕੀਲ ਨੇ ਪੁਲਿਸ ‘ਤੇ ਇਹ ਇਲਜ਼ਾਮ ਲਗਾਇਆ ਕਿ ਉਹ ਇੰਦਰਾਣੀ ਦੇ ਨਾਲ ਮਾੜਾ ਵਰਤਾਓ ਕਰ ਰਹੇ ਹਨ, ਇੱਥੋਂ ਤੱਕ ਕਿ ਉਸਦੀ ਮਾਰ ਕੁਟਾਈ ਵੀ ਕੀਤੀ ਜਾ ਰਹੀ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੇਸ਼ੀ ਤੋਂ ਪਹਿਲਾਂ ਉਨ੍ਹਾਂ ਨੂੰ ਇੰਦਰਾਣੀ ਨਾਲ ਮਿਲਣ ਨਹੀਂ ਦਿੱਤਾ ਗਿਆ, ਜਦੋਂ ਕਿ ਇਹ ਉਨ੍ਹਾਂ ਦਾ ਹੱਕ ਸੀ। ਕੋਰਟ ਨੇ ਇਸ ਸੰਬੰਧ ‘ਚ ਇਜਾਜ਼ਤ ਵੀ ਦਿੱਤੀ ਸੀ, ਲੇਕਿਨ ਉਨ੍ਹਾਂ ਨੂੰ ਇੰਦਰਾਣੀ ਨਾਲ ਮਿਲਣ ਨਹੀਂ ਦਿੱਤਾ ਗਿਆ। ਪੇਸ਼ੀ ਦੇ ਦੌਰਾਨ ਇੰਦਰਾਣੀ ਮੁਖਰਜੀ ਬੇਹੋਸ਼ ਹੋ ਗਈ ਸੀ, ਲੇਕਿਨ ਜਲਦੀ ਹੀ ਉਸਨੂੰ ਹੋਸ਼ ਆ ਗਿਆ।

Facebook Comment
Project by : XtremeStudioz