Close
Menu

ਸ਼ੀਲਾ ‘ਆਮ ਆਦਮੀ’ ਵਾਂਗ ਕਿਰਾਏ ਦੇ ਫਲੈਟ ਵਿਚ ਰਹੇਗੀ

-- 26 January,2014

ਨਵੀਂ ਦਿੱਲੀ – ਕੌਮੀ ਰਾਜਧਾਨੀ ਵਿਚ 15 ਸਾਲ ਤਕ ਰਾਜ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਹੁਣ ‘ਆਮ ਆਦਮੀ’ ਵਾਂਗ ਜ਼ਿੰਦਗੀ ਜਿਊਣ ਦੀ ਤਿਆਰੀ ਵਿਚ ਹੈ। ਪਤਾ ਲੱਗਾ ਹੈ ਕਿ ਸ਼ੀਲਾ ਨਵੀਂ ਦਿੱਲੀ ਚੋਣ ਹਲਕੇ ਵਿਚ ਰਹਿਣਾ ਚਾਹੁੰਦੀ ਹੈ ਜਿਥੇ ਉਨ੍ਹਾਂ 3 ਵਾਰ ਚੋਣ ਜਿੱਤੀ ਹੈ। ਉਨ੍ਹਾਂ ਦਾ ਨਿਵਾਸ ਸਥਾਨ ਕਿਰਾਏ ਦਾ ਇਕ ਆਧੁਨਿਕ ਫਲੈਟ ਹੋ ਸਕਦਾ ਹੈ। ਉਨ੍ਹਾਂ ਦੀਆਂ ਕਾਰਾਂ ਦੇ ਕਾਫਲੇ, ਜਿਨ੍ਹਾਂ ਵਿਚ ਸਰਕਾਰੀ ਕਾਰ ਵੀ ਹੈ, ਦੀ ਜਗ੍ਹਾ ਹੁਣ ਮਾਰੂਤੀ ਹੋਵੇਗੀ। ਇਕ ਦਹਾਕੇ ਤਕ ਸ਼ੀਲਾ ਦੀਕਸ਼ਿਤ ਦਾ ਸਰਕਾਰੀ ਬੰਗਲਾ ਲੁਟੀਅਨ ਖੇਤਰ ਦੇ 3 ਮੋਤੀ ਲਾਲ ਨਹਿਰੂ ਮਾਰਗ ‘ਤੇ ਫੈਲਿਆ ਹੋਇਆ ਸੀ। ਸੂਤਰਾਂ ਅਨੁਸਾਰ ਸ਼ੀਲਾ ਦਾ ਨਵਾਂ ਨਿਵਾਸ ਫਿਰੋਜ਼ਸ਼ਾਹ ਰੋਡ ‘ਚ ਗਿਰਧਰ ਅਪਾਰਟਮੈਂਟ ਵਿਚ 3 ਬੈੱਡਰੂਮ ਦਾ ਫਲੈਟ ਹੋ ਸਕਦਾ ਹੈ ਜੋ ਉਨ੍ਹਾਂ ਦੇ ਪਿਛਲੇ ਨਿਵਾਸ ਤੋਂ ਜ਼ਿਆਦਾ ਦੂਰ ਨਹੀਂ ਹੈ।

Facebook Comment
Project by : XtremeStudioz