Close
Menu

ਸ਼ੀਲਾ ਦੀਕਸ਼ਤ ਨੂੰ ਇਕ ਹੋਰ ਮੌਕਾ ਦਿਓ : ਰਾਹੁਲ

-- 28 October,2013

ਨਵੀਂ ਦਿੱਲੀ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਦੀ ਸ਼ੀਲਾ ਸਰਕਾਰ ਦੀ ਲਗਾਤਾਰ ਚੌਥੀ ਵਾਰ ਜਿੱਤ ਦਾ ਯਕੀਨ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਰਾਜਧਾਨੀ ਦੀ ਪੂਰੀ ਤਰ੍ਹਾਂ ਕਾਇਆ ਪਲਟ ਗਈ ਹੈ। ਉੱਤਰ-ਪੱਛਮੀ ਦਿੱਲੀ ਦੇ ਮੰਗੋਲਪੁਰੀ ਵਿਚ ਸੂਬਾ ਵਿਧਾਨ ਸਭਾ ਦੀਆਂ 4 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਸੰਬੰਧੀ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਰਾਜਧਾਨੀ ਦੀ ਸ਼ਕਲ ਪੂਰੀ ਤਰ੍ਹਾਂ ਬਦਲ ਚੁੱਕੀ ਹੈ।
ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਸਰਕਾਰ ਨੇ ਦਿੱਲੀ ਦੀ ਕਾਇਆ ਪਲਟਾਉਣ ਵਿਚ ਕੋਈ ਕਸਰ ਨਹੀਂ ਛੱਡੀ। ਦਿੱਲੀ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸ਼ੀਲਾ ਨੂੰ ਇਕ ਹੋਰ ਮੌਕਾ ਦੇਣ ਤਾਂ ਜੋ ਦਿੱਲੀ ਦਾ ਹੋਰ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ੀਲਾ ਸਰਕਾਰ ਨੇ ਰਾਜਧਾਨੀ ਵਿਚ ਵਿਸ਼ਵ ਪੱਧਰੀ ਹਵਾਈ ਅੱਡਾ ਬਣਾਇਆ। ਸ਼ਾਨਦਾਰ ਆਧੁਨਿਕ ਕਿਸਮ ਦਾ ਇਹ ਏਅਰਪੋਰਟ ਦੁਨੀਆ ਭਰ ਵਿਚ ਸਲਾਹਿਆ ਜਾ ਰਿਹਾ ਹੈ। ਸਰਕਾਰ ਨੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ 130 ਫਲਾਈ ਓਵਰ ਅਤੇ ਫੁਟ ਓਵਰ ਬ੍ਰਿਜ ਬਣਾਏ। ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) ਬੱਸਾਂ ਨੂੰ ਦੁਗਣਾ ਕੀਤਾ ਗਿਆ।
ਸਿੱਖਿਆ ਦੇ ਖੇਤਰ ਵਿਚ ਦਿੱਲੀ ਹੁਣ ਹੱਬ ਬਣ ਚੁੱਕਾ ਹੈ। ਦਿੱਲੀ ਸਰਕਾਰ ਨੇ 5 ਨਵੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਅਤੇ ਉੱਚ ਸਿੱਖਿਆ ਦੇ ਖੇਤਰ ਵਿਚ 50 ਹਜ਼ਾਰ ਸੀਟਾਂ ਦਾ ਵਾਧਾ ਹੋਇਆ, ਜਿਸ ਨਾਲ ਨੌਜਵਾਨਾਂ ਨੂੰ ਬਹੁਤ ਲਾਭ ਪੁੱਜਾ ਹੈ। ਰਾਹੁਲ ਨੇ ਇਸ ਦੌਰਾਨ ਭਾਜਪਾ ‘ਤੇ ਨਿਸ਼ਾਨਾ ਸਾਧਿਆ ਕਿ ਉਹ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਉਨ੍ਹਾਂ ਦੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਵਿਚ ਅੜਿੱਕਾ ਲਗਾਉਂਦੀ ਰਹੀ ਹੈ।
ਰਾਹੁਲ ਦੇ ਕੁੱਤਾ ਪਿਆਰ ਨੂੰ ਦੇਖ ਕੇ ਪਸ਼ੂ ਪ੍ਰੇਮੀ ਉਨ੍ਹਾਂ ਨੂੰ ਵੋਟਾਂ ਦੇਣਗੇ
ਰਾਹੁਲ ਗਾਂਧੀ ਵਲੋਂ ਆਪਣੇ ਪਾਲਤੂ ‘ਦੇਸੀ’ ਕੁੱਤਿਆਂ ਨੂੰ ਕਾਰ ਵਿਚ ਘੁਮਾਉਣ ਦੀ ਗੱਲ ਸਾਹਮਣੇ ਆਉਣ ਮਗਰੋਂ ਸ਼ਹਿਰ ਦੇ ਪਸ਼ੂ ਪ੍ਰੇਮੀਆਂ ਨੇ ਆਉਣ ਵਾਲੀਆਂ ਆਮ ਚੋਣਾਂ ਵਿਚ ਉਨ੍ਹਾਂ ਨੂੰ ਵੋਟ ਦੇਣ ਦਾ ਸੰਕਲਪ ਲਿਆ ਹੈ। ਇਕ ਪ੍ਰਸਿੱਧ ਪਸ਼ੂ ਕਲਿਆਣ ਸੰਗਠਨ ਦੀ ਇਕ ਸਵੈਮ ਸੇਵਕ ਨੇ ਕਾਂਗਰਸ ਉਪ ਪ੍ਰਧਾਨ ਨੂੰ ਵੀਰਵਾਰ ਰਾਤ ਲਗਭਗ 10 ਵਜੇ ਰੇਸ ਕੋਰਸ ‘ਤੇ ਆਪਣੇ ਕੁੱਤਿਆਂ ਨੂੰ ਆਪਣੀ ਕਾਰ ਵਿਚ ਘੁਮਾਉਂਦੇ ਹੋਏ ਦੇਖਿਆ।

Facebook Comment
Project by : XtremeStudioz