Close
Menu

ਸ਼ੀ ਤੇ ਮੈਂ ਭਾਰਤ-ਚੀਨ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਪ੍ਰਤੀਬੱਧ- ਪ੍ਰਧਾਨ ਮੰਤਰੀ ਮੋਦੀ

-- 09 July,2015

ਬੀਜਿੰਗ, 9 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਦੇ ਨਾਲ ਉਨ੍ਹਾਂ ਦੀ ਵਿਆਪਕ ਬੈਠਕ ਹੋਈ। ਉਹ ਦੋਵੇਂ ਦੁਪੱਖੀ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਪ੍ਰਤੀਬੱਧ ਹਨ। ਇਕ ਦਿਨ ਪਹਿਲਾ ਹੀ ਭਾਰਤ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਜਕੀਉਰ ਰਹਿਮਾਨ ਲਖਵੀ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਖਿਲਾਫ ਕਾਰਵਾਈ ‘ਚ ਅੜਚਨ ਪਾਉਣ ਲਈ ਚੀਨ ਦੇ ਕਦਮ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਵਾਈਬੋ ‘ਤੇ ਰਾਸ਼ਟਰਪਤੀ ਜਿਨਫਿੰਗ ਨਾਲ ਕੀਤੀ ਮੁਲਾਕਾਤ ਸਬੰਧੀ ਜਾਣਕਾਰੀ ਦਿੱਤੀ।

Facebook Comment
Project by : XtremeStudioz