Close
Menu

ਸ਼ੁਕਲਾ ਆਈਪੀਅੈਲ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਣੇ

-- 07 April,2015

ਨਵੀਂ ਦਿੱਲੀ, ਰਾਜੀਵ ਸ਼ੁਕਲਾ ਨੂੰ ਅੱਜ ਮੁੜ ਆਈਪੀਅੈਲ ਗਵਰਨਿੰਗ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਸ੍ਰੀ ਸ਼ੁਕਲਾ 2013 ਤਕ ਆਈਪੀਅੈਲ ਦੇ ਪ੍ਰਧਾਨ ਸਨ ਪਰ ਆਈਪੀਅੈਲ ਸਪੌਟ ਫਿਕਸਿੰਗ ਮਾਮਲਾ ਸਾਹਮਣਾ ਆਉਣ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਆਈਪੀਅੈਲ ਗਵਰਨਿੰਗ ਕੌਂਸਲ ਵਿੱਚ ਜਗ੍ਹਾ ਬਣਾਉਣ ਵਾਲੇ ਨਵੇਂ ਮੈਂਬਰ ਹੋਣਗੇ ਜਦੋਂ ਕਿ ਸੰਦੀਪ ਪਾਟਿਲ ਦੀ ਅਗਵਾਈ ਵਾਲੀ ਸੀਨੀਅਰ ਕੌਮੀ ਚੋਣ ਕਮੇਟੀ ਨੂੰ ਇਕ ਹੋਰ ਸੀਜ਼ਨ ਲਈ ਬਰਕਰਾਰ ਰੱਖਿਆ ਗਿਆ ਹੈ। ਭਾਰਤੀ ਟੀਮ ਦੇ ਨਿਰਦੇਸ਼ਕ ਰਵੀ ਸ਼ਾਸਤਰੀ ਵੀ ਗਵਰਨਿੰਗ ਕੌਂਸਲ ਵਿੱਚ ਬਣੇ ਰਹਿਣਗੇ। ਸਾਬਕਾ ਭਾਰਤੀ ਕਪਤਾਨ ਅਨਿਲ ਕੁੰਭਲੇ ਨੂੰ ਤਕਨੀਕੀ ਕਮੇਟੀ ਦਾ ਪ੍ਰਧਾਨ ਬਰਕਰਾਰ ਰੱਖਿਆ ਗਿਆ ਹੈ ਜਦੋਂ ਕਿ ਕਾਂਗਰਸੀ ਆਗੂ ਜਯੋਤੀਰਾਦਿੱਤਿਆ ਸਿੰਧੀਆ ਵਿੱਤ ਕਮੇਟੀ ਦੇ ਮੁਖੀ ਹੋਣਗੇ।
ਗੋਆ ਦੇ ਚੇਤਨ ਦੇਸਾਈ ਮਾਰਕੀਟਿੰਗ ਕਮੇਟੀ ਦੇ ਮੁਖੀ ਹੋਣਗੇ ਜਦੋਂ ਕਿ ਆਂਧਰਾ ਦੇ ਗੋਕਾਰਾਜੂ ਗੰਗਰਾਜੂ ਨੂੰ ਟੂਰ ਤੇ ਪ੍ਰੋਗਰਾਮ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਬੰਗਾਲ ਕ੍ਰਿਕਟ ਅੈਸੋਸੀਏਸ਼ਨ ਦੇ ਖ਼ਜ਼ਾਨਚੀ ਵਿਸ਼ਵਰੂਪ ਡੇਅ ਮੀਡੀਆ ਕਮੇਟੀ ਦੇ ਮੁਖੀ ਹੋਣਗੇ। ਅਨੁਰਾਗ ਠਾਕੁਰ ਦੀ ਅਗਵਾਈ ਵਿੱਚ ਅੈਫੀਲੀਏਸ਼ਨ ਕਮੇਟੀ ਨਾਂ ਤਹਿਤ ਇਕ ਨਵੀਂ ਕਮੇਟੀ ਕਾਇਮ ਕੀਤੀ ਗਈ ਹੈ ਜਦੋਂ ਕਿ ਬੀਸੀਸੀਆਈ ਪ੍ਰਧਾਨ ਜਗਮੋਹਨ ਡਾਲਮੀਆ ਹੁਣ ਸੰਵਿਧਾਨ ਸਮੀਖਿਆ ਕਮੇਟੀ ਦੀ ਪ੍ਰਧਾਨਗੀ ਕਰਨਗੇ ਜਦੋਂ ਕਿ ਸ਼ੁਕਲਾ ਉਨ੍ਹਾਂ ਦਾ ਸਾਥ ਦੇਣਗੇ।

Facebook Comment
Project by : XtremeStudioz