Close
Menu

ਸ਼ੁਮਾਕਰ ਦੀ ਹਾਲਤ ‘ਚ ਸੁਧਾਰ ਪਰ ਖਤਰੇ ਤੋਂ ਬਾਹਰ ਨਹੀਂ : ਡਾਕਟਰ

-- 01 January,2014

ਗ੍ਰੇਨੋਬਲ (ਫਰਾਂਸ) – ਮਾਈਕਲ ਸ਼ੁਮਾਕਰ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਅੱਜ ਕਿਹਾ ਕਿ ਇਸ ਮਹਾਨ ਫਾਰਮੂਲਾ ਵਨ ਡਰਾਈਵਰ ਦਾ ਸਕੀਅ ਦੁਰਘਟਨਾ ਤੋਂ ਬਾਅਦ ਦੂਜਾ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਅਜੇ ਖਤਰੇ ਤੋਂ ਬਾਹਰ ਨਹੀਂ ਹੈ। ਡਾਕਟਰਾਂ ਨੇ ਕਿਹਾ ਕਿ ਸ਼ੁਮਾਕਰ ਦੀ ਸਥਿਤੀ ‘ਚ ਥੋੜ੍ਹਾ ਸੁਧਾਰ ਹੋਇਆ ਹੈ ਅਤੇ ਵਿਸ਼ਵ ਚੈਂਪੀਅਨ ਦਾ ਕੱਲ ਰਾਤ ਦੂਜਾ ਸਫਲ ਆਪ੍ਰੇਸ਼ਨ ਕਰਨ ਤੋਂ ਬਾਅਦ ਉਸ ਨੂੰ ਕੁਝ ਸਮਾਂ ਹੋਰ ਮਿਲ ਗਿਆ ਹੈ। ਸ਼ੁਮਾਕਰ ਨੂੰ ਐਤਵਾਰ ਨੂੰ ਸਕੀਇੰਗ ਦੌਰਾਨ ਸ਼ੁਮਾਕਰ ਡਿਗ ਗਿਆ ਸੀ ਅਤੇ ਉਸ ਦਾ ਸਿਰ ਪੱਥਰ ਨਾਲ ਟਕਰਾ ਗਿਆ ਸੀ। ਉਹ ਇਸ ਤੋਂ ਬਾਅਦ ਕੋਮਾ ‘ਚ ਚਲਾ ਗਿਆ ਅਤੇ ਉਦੋਂ ਤੋਂ ਹਸਪਤਾਲ ‘ਚ ਭਰਤੀ ਹੈ।

Facebook Comment
Project by : XtremeStudioz