Close
Menu

‘ਸ਼ੁੱਭ ਮੰਗਲ ਸਾਵਧਾਨ’ ‘ਚ ਇਹ ਜੋੜੀ ਆਵੇਗੀ ਨਜ਼ਰ!

-- 20 January,2017

ਮੁੰਬਈ— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਅਤੇ ਭੂਮੀ ਪੇਡਨੇਕਰ ਦੀ ਆਨ ਸਕ੍ਰੀਨ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ‘ਦਮ ਲਗਾ ਕੇ ਹਾਇਸ਼ਾ’ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਸੂਤਰਾਂ ਮੁਤਾਬਕ ਇਹ ਜੋੜੀ ‘ਸ਼ੁੱਭ ਮੰਗਲ ਸਾਵਧਾਨ’ ਫਿਲਮ ‘ਚ ਮੁੜ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨੂੰ ਆਨੰਦ ਐੱਲ ਰਾਏ ਦੇ ਬੈਨਰ ਕਲਰ ਯੈਲੋ ਦੇ ਤਹਿਤ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਆਯੁਸ਼ਮਾਨ ਖੁਰਾਣਾ ਨੇ ਇਸ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ, ”ਆਯੁਸ਼ਮਾਨ ਅਤੇ ਭੂਮੀ ਦੀ ਫਿਰ ਜੋੜੀ ਬਣੇਗੀ। ਇਹ ਫਿਲਮ ਤਮਿਲ ‘ਚ ਬਣੀ ‘ਕਲਿਆਣ ਸਮਇਲ ਸਾਧਮ’ ਦਾ ਰੀਮੇਕ ਹੈ।

Facebook Comment
Project by : XtremeStudioz