Close
Menu

ਸ਼ੂਟਆਊਟ ਦੀ ਜਿੱਤ ਨਾਲ ਮੈਨਚੈਸਟਰ ਸਿਟੀ ਲੀਗ ਕੱਪ ਦੇ ਸੈਮੀ ਫਾਈਨਲ ’ਚ

-- 20 December,2018

ਮੈਨਚੈਸਟਰ, 20 ਦਸੰਬਰ
ਮੈਨਚੈਸਟਰ ਯੂਨਾਈਟਿਡ ਨੇ ਮੰਗਲਵਾਰ ਨੂੰ ਪੈਨਲਟੀ ਸ਼ੂਟਆਊਟ ਵਿਚ ਲਾਸੈਸਟਰ ਨੂੰ 3-1 ਗੋਲਾਂ ਨਾਲ ਹਰਾ ਕੇ ਇੰਗਲਿਸ਼ ਲੀਗ ਕੱਪ ਫੁਟਬਾਲ ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਥਾਂ ਬਣਾ ਲਈ ਹੈ। ਮੈਨਚੈਸਟਰ ਸਿਟੀ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਕੇਵਿਨ ਡੇ ਬਰੂਨ ਦੇ ਗੋਲ ਸਦਕਾ ਲੀਡ ਲਈ ਪਰ ਮਾਰਕ ਅਲਬਰਾਈਟਨ ਨੇ ਲਾਸੈਸਟਰ ਨੂੰ ਬਰਾਬਰੀ ਦਿਵਾ ਦਿੱਤੀ। ਤੀਜੇ ਦਰਜੇ ਦੀ ਟੀਮ ਬਰਟਨ ਐਲਿਬਓਨ ਵੀ ਦੂਜੇ ਦਰਜੇ ਦੀ ਟੀਮ ਮਿਡਲਸਰਵੋ ਨੂੰ 1-0 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਪੁੱਜ ਗਈ ਹੈ। ਸਾਲ 2014-15 ਵਿਚ ਸ਼ੈਫੀਲਡ ਯੂਨਾਈਟਿਡ ਤੋਂ ਬਾਅਦ ਬਰਟਨ ਲੀਗ ਕੱਪ ਦੇ ਅੰਤਿਮ ਚਾਰ ਵਿਚ ਥਾਂ ਬਣਾਉਣ ਵਾਲੀ ਤੀਜੇ ਜਾਂ ਉਸ ਤੋਂ ਘੱਟ ਦਰਜੇ ਦੀ ਪਹਿਲੀ ਟੀਮ ਹੈ। ਏਐਫਪੀ
ਪੈਰਿਸ: ਪਿਛਲੀ ਚੈਂਪੀਅਨ ਪੈਰਿਸ ਸੇਂਟ ਜਮੇਰਨ ਨੇ ਦੂਜੀ ਡਿਵੀਜ਼ਨ ਦੀ ਟੀਮ ਔਰਲਿਆਂਸ ਨੂੰ 2-1 ਨਾਲ ਹਰਾ ਕੇ ਫਰੈਂਚ ਲੀਗ ਕੱਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਪੀਐਸਜੀ ਨੂੰ 41ਵੇਂ ਮਿੰਟ ਵਿਚ ਸਟਰਾਈਕਰ ਐਡੀਸਨ ਕਵਾਨੀ ਨੇ ਲੀਡ ਦਿਵਾਈ ਪਰ ਜੋਸਫ ਲੋਪੀ ਨੇ 70ਵੇਂ ਮਿੰਟ ਵਿਚ ਪੀਐੱਸਜੀ ਦੇ ਡਿਫੈਂਸ ਵਿਚ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਗੋਲਕੀਪਰ ਜਿਆਨਲਯੂਗੀ ਬੁਫੇਨ ਨੂੰ ਝਕਾਨੀ ਦੇ ਕੇ ਔਰਲਿਆਂਸ ਨੂੰ ਬਰਾਬਰੀ ਦਿਵਾ ਦਿੱਤੀ। ਬਦਲਵੇਂ ਖਿਡਾਰੀ ਮਿਡਫੀਲਡਰ ਮੋਸਾ ਦਿਆਬੀ ਨੇ ਇਸ ਤੋਂ ਬਾਅਦ ਮੈਦਾਨ ਵਿਚ ਆਉਣ ਤੋਂ ਚਾਰ ਮਿੰਟ ਬਾਅਦ ਹੀ 70ਵੇਂ ਮਿੰਟ ਵਿਚ ਗੋਲ ਦਾਗ ਕੇ ਅਲਬਰਾਈਟਨ ਨੂੰ ਬਰਾਬਰੀ ਉੱਤੇ ਲਿਆ ਦਿੱਤਾ।

Facebook Comment
Project by : XtremeStudioz