Close
Menu

ਸ਼ੇਅਰ ਬਾਜ਼ਾਰ ‘ਚ ਇਤਿਹਾਸ ਦੀ ਚੌਥੀ ਸਭ ਤੋਂ ਵੱਡੀ ਗਿਰਾਵਟ, ਸੈਂਸੈਕਸ 1500 ਅੰਕ ਤੱਕ ਡਿੱਗਾ

-- 25 August,2015

ਮੁੰਬਈ, 25 ਅਗਸਤ  – ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ ‘ਚ ਆਈ ਭਾਰੀ ਗਿਰਾਵਟ ਤੇ ਫਿਰ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਚੇ ਹਾਹਾਕਾਰ ਤੋਂ ਬਾਅਦ ਘਰੇਲੂ ਬਾਜ਼ਾਰਾਂ ‘ਚ ਵੀ ਕੁਹਰਾਮ ਮੱਚਿਆ ਹੋਇਆ ਹੈ। ਹਾਲਾਤ ਅਜਿਹੇ ਰਹੇ ਕਿ ਮੁੰਬਈ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਚਲਾ ਗਿਆ। ਦੁਪਹਿਰ ਬਾਅਦ ਤੱਕ ਸੈਂਸੈਕਸ 1520 ਅੰਕ ਡਿਗ ਚੁੱਕਾ ਸੀ, ਉਥੇ ਹੀ, ਨਿਫਟੀ ‘ਚ 400 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਆਈ ਤੇ ਇੱਕ ਵਕਤ ਇਹ 7, 850 ਤੱਕ ਜਾ ਡਿੱਗਾ। ਸੱਤ ਸਾਲ ‘ਚ ਸ਼ੇਅਰ ਬਾਜ਼ਾਰ ‘ਚ ਇਹ ਸਭ ਤੋਂ ਵੱਡੀ ਤੇ ਬੰਬੇ ਸਟਾਕ ਐਕਸਚੇਂਜ ਦੇ ਇਤਿਹਾਸ ਦੀ ਚੌਥੀ ਸਭ ਤੋਂ ਵੱਡੀ ਗਿਰਾਵਟ ਹੈ।

Facebook Comment
Project by : XtremeStudioz