Close
Menu

ਸ਼ੇਰਨੀ ਨੂੰ ਗੋਦ ਲਵੇਗੀ ਪ੍ਰਿਯੰਕਾ ਚੋਪੜਾ

-- 25 September,2013

maaxiਮੁੰਬਈ, 25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਕ ਸ਼ੇਰਨੀ ਨੂੰ ਗੋਦ ਲੈਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਚੋਪੜਾ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਬਿਰਸਾਮੁੰਡਾ ਚਿੜੀਆਘਰ ਵਿਚ ਸੁੰਦਰੀ ਨਾਂ ਦੀ ਇਕ ਸ਼ੇਰਨੀ ਬੇਹੱਦ ਪਸੰਦ ਆਈ ਹੈ ਅਤੇ ਉਹ ਉਸ ਨੂੰ ਗੋਦ ਲੈਣਾ ਚਾਹੁੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਚੋਪੜਾ ਇਸ ਸਾਲ ਸੁੰਦਰੀ ਨੂੰ ਗੋਦ ਲੈ ਲਵੇਗੀ। ਇਸ ਸਿਲਸਿਲੇ ਵਿਚ ਪ੍ਰਿਯੰਕਾ ਦੀ ਮਾਂ ਨੇ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਇਸ ਤੋਂ ਪਹਿਲਾਂ ਸਾਲ 2011 ਵਿਚ ਦੁਰਗਾ ਨਾਂ ਦੀ ਇਕ ਸ਼ੇਰਨੀ ਨੂੰ ਗੋਦ ਲੈ ਚੁੱਕੀ ਹੈ।

Facebook Comment
Project by : XtremeStudioz