Close
Menu

ਸ਼੍ਰੀਦੇਵੀ ਨੂੰ ਅਦਾਕਾਰੀ ਦੀ ਰਾਣੀ ਮੰਨਦੇ ਹਨ ਅਨੁਪਮ

-- 05 April,2017

ਮੁੰਬਈ— ਮਸ਼ਹੂਰ ਅਦਾਕਾਰ ਅਨੁਪਮ ਖੇਰ ਰੂਪ ਦੀ ਰਾਣੀ ਸ਼੍ਰੀਦੇਵੀ ਨੂੰ ਅਦਾਕਾਰੀ ਦੀ ਰਾਣੀ ਮੰਨਦੇ ਹਨ। ਸ਼੍ਰੀਦੇਵੀ ਫਿਲਮ ‘ਮਾਮ’ ਨਾਲ ਬਾਲੀਵੁੱਡ ਵਿਚ ਮੁੜ ਵਾਪਸੀ ਕਰ ਰਹੀ ਹੈ। ਉਹ ਪਿਛਲੀ ਵਾਰ 2012 ਵਿਚ ‘ਇੰਗਲਿਸ਼ ਵਿੰਗਲਿਸ਼’ ਵਿਚ ਨਜ਼ਰ ਆਈ ਸੀ। ਅਨੁਪਮ ਨੇ ਸ਼੍ਰੀਦੇਵੀ ਦੀ ਫਿਲਮ ‘ਮਾਮ’ ਦੇ ਟੀਜਰ ਦਾ ਲਿੰਕ ਸਾਂਝਾ ਕਰਦੇ ਹੋਏ ਟਵਿਟਰ ‘ਤੇ ਲਿਖਿਆ ਕਿ ਅਦਾਕਾਰੀ ਦੀ ਰਾਣੀ, ਮੇਰੀ ਪਸੰਦੀਦਾ ਅਦਾਕਾਰਾ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਰਵੀ ਉਦੈਵਾਰ ਨੇ ਕੀਤਾ ਹੈ। ਇਹ ਇਕ ਔਰਤ ਕੇਂਦਰਿਤ ਫਿਲਮ ਹੈ। ਇਸਦੇ ਨਿਰਮਾਤਾ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਹਨ। ਇਹ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿਚ 14 ਜੁਲਾਈ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz