Close
Menu

ਸ਼੍ਰੀਲੰਕਾ ‘ਚ ਸੀਰੀਜ਼ ਤੋਂ ਬਾਹਰ ਹੋਏ ਮੈਕੂਲਮ ਅਤੇ ਟੇਲਰ

-- 26 October,2013

ਵੇਲਿੰਗਟਨ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੂਲਮ ਅਤੇ ਸੀਨੀਅਰ ਬੱਲੇਬਾਜ਼ ਰਾਸ ਟੇਲਰ ਸ਼੍ਰੀਲੰਕਾ ‘ਚ ਖੇਡੀ ਜਾਣ ਵਾਲੀ ਸੀਮਤ ਓਵਰ ਦੀ ਸੀਰੀਜ਼ ਵਿਚ ਹਿੱਸਾ ਨਹੀਂ ਲੈਣਗੇ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਜਾਰੀ ਬਿਆਨ ‘ਚ ਕਿਹਾ ਕਿ ਮੈਕੁਲਮ ਅਤੇ ਟੇਲਰ ਦਸੰਬਰ ਵਿਚ ਵੈੱਸਟਇੰਡੀਜ਼ ਦੇ ਖਿਲਾਫ ਖੇਡੀ ਜਾਣ ਵਾਲੀ ਟੈੱਸਟ ਸੀਰੀਜ਼ ਦੀ ਤਿਆਰੀ ਦੇ ਲਈ ਅਗਲੇ ਮਹੀਨੇ ਸ਼੍ਰੀਲੰਕਾ ‘ਚ ਸੀਮਤ ਫਾਰਮੈਟ ਸੀਰੀਜ਼ ਵਿਚ ਨਹੀਂ ਖੇਡਣਗੇ। ਬੋਰਡ ਨੇ ਦੱਸਿਆ ਕਿ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਕੇਨ ਵਿਲੀਅਮਸਨ ਸ਼੍ਰੀਲੰਕਾ ‘ਚ ਤਿੰਨ ਵਨਡੇ ਅਤੇ ਦੋ ਟਵੰਟੀ-20 ਮੈਚਾਂ ਦੀ ਸੀਰੀਜ਼ ‘ਚ ਨਿਊਜ਼ੀਲੈਂਡ ਦੀ ਅਗਵਾਈ ਕਰਨਗੇ। ਰਾਸ਼ਟਰੀ ਚੋਣਕਰਤਾ ਬਰੂਸ ਈਗਰ ਨੇ ਕਿਹਾ ਕਿ ਰਾਸ ਅਤੇ ਬ੍ਰੈਂਡਨ ਨੂੰ ਵੈੱਸਟਇੰਡੀਜ਼ ਦੇ ਖਿਲਾਫ ਤਿਆਰੀ ਕਰਨ ਦੇ ਲਈ ਸਮਾਂ ਚਾਹੀਦਾ ਹੈ । ਸਾਡੀ ਟੀਮ ਦੇ ਲਈ ਦੋਵੇਂ ਖਿਡਾਰੀ ਹੀ ਮਹੱਤਵਪੂਰਨ ਹਨ।

Facebook Comment
Project by : XtremeStudioz