Close
Menu

ਸ਼੍ਰੀਲੰਕਾ ‘ਤੇ ਫਿਰ ਲੱਗਾ ਜੰਗੀ ਅਪਰਾਧਾਂ ਦੇ ਸਬੂਤ ਮਿਟਾਉਣ ਦੇ ਦੋਸ਼

-- 05 February,2014

ਕੈਨਬਰਾ- ਸ਼੍ਰੀਲੰਕਾ ਦੀ ਫੌਜ ਨੇ ਮਈ 2009 ‘ਚ ਲਿਬਰੇਸ਼ਨ ਆਫ ਤਮਿਲ ਟਾਈਗਰ ਇਲਮ ਲਿੱਟੇ ਦੇ ਲੜਾਕਿਆਂ ਦਰਮਿਆਨ ਹੋਈ ਆਖਰੀ ਜੰਗ ਦੌਰਾਨ ਵਹਿਸ਼ੀਆਨਾ ਜੰਗੀ ਅਪਰਾਧ ਕੀਤੇ ਅਤੇ ਇਸ ਤੋਂ ਬਾਅਦ ਉਹ ਉਦੋਂ ਤੋਂ ਇਨ੍ਹਾਂ ਕੀਤੇ ਗਏ ਅਤਿਆਚਾਰਾਂ ਦੇ ਸਬੂਤਾਂ ਨੂੰ ਮਿਟਾਉਣ ‘ਚ ਲੱਗੇ ਹੋਏ ਹਨ।
ਆਸਟ੍ਰੇਲੀਆ ਦੇ ਪਬਲਿਕ ਇੰਟਰੈਸਟ ਐਡਵੋਕੇਸੀ ਸੈਂਟਰ ਦੇ ਮਾਹਰਾਂ ਨੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ ‘ਚ ਇੰਟਰਨੈਸ਼ਨਲ ਕ੍ਰਾਈਮਸ ਐਵੀਡੈਂਸ ਪ੍ਰੋਜੈਕਟ ‘ਚ ਦੱਸਿਆ ਹੈ ਕਿ ਸ਼੍ਰੀਲੰਕਾ ਦੀ ਫੌਜ ਨੇ ਘਰੇਲੂ ਜੰਗ ਦੇ ਆਖਰੀ ਦਿਨਾਂ ‘ਚ ਆਮ ਨਾਗਰਿਕਾਂ ‘ਤੇ ਕਹਿਰ ਢਾਇਆ ਅਤੇ ਹਜ਼ਾਰਾਂ ਬੇਗੁਨਾਹਾਂ ਦੀ ਜਾਨ ਲਈ। ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਫੌਜੀਆਂ ਨੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਅਗਲੇ ਮਹੀਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਸੈਸ਼ਨ ਆਯੋਜਿਤ ਹੋਣਾ ਹੈ। ਅਜਿਹੇ ਸਮੇਂ ‘ਚ ਇਸ ਸਨਸਨੀਖੇਜ਼ ਜਾਂਚ ਰਿਪੋਰਟ ਰਾਹੀਂ ਸ਼੍ਰੀਲੰਕਾ ‘ਤੇ ਲਗਾਏ ਗਏ ਜੰਗੀ ਅਪਰਾਧ ਦੇ ਦੋਸ਼ਾਂ ਨੂੰ ਜ਼ੋਰ ਮਿਲਦਾ ਹੈ। ਸੂਤਰਾਂ ਮੁਤਾਬਿਕ ਅਮਰੀਕਾ ਸੰਯੁਕਤ ਰਾਸ਼ਟਰ ਦੇ ਇਸ ਸੈਸ਼ਨ ‘ਚ ਸ਼੍ਰੀਲੰਕਾ ਖਿਲਾਫ ਇਕ ਪ੍ਰਸਤਾਵ ਪੇਸ਼ ਕਰਨ ਵਾਲਾ ਹੈ, ਜਿਸ ਨਾਲ ਉਸ ‘ਤੇ 2009 ਦੇ ਜੰਗੀ ਅਪਰਾਧਾਂ ਦੀ ਜਾਂਚ ਲਈ ਦਬਾਅ ਬਣੇਗਾ।
ਸ਼੍ਰੀਲੰਕਾ ‘ਤੇ ਪਹਿਲਾਂ ਤੋਂ ਹੀ ਇਸ ਗੱਲ ਦੇ ਦੋਸ਼ ਲੱਗੇ ਹਨ ਕਿ 37 ਸਾਲ ਤੋਂ ਜਾਰੀ ਘਰੇਲੂ ਜੰਗ ਦੇ ਆਖਰੀ ਦਿਨਾਂ ‘ਚ ਉਸਦੀ ਫੌਜ ਨੇ 40 ਹਜ਼ਾਰ ਦੇ ਲੱਗਭਗ ਲੋਕਾਂ ਦੀ ਜਾਨ ਲਈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਉਸ ਦੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਸ਼੍ਰੀਲੰਕਾ ਘਰੇਲੂ ਜੰਗੀ ਅਪਰਾਧਾਂ ਦਾ ਸਬੂਤ ਮਿਟਾ ਰਿਹਾ ਹੈ। ਸ਼੍ਰੀਲੰਕਾ ਦੀ ਫੌਜ ਫਾਰੈਂਸਿਕ ਸਬੂਤਾਂ ਨੂੰ ਤਬਾਹ ਕਰ ਰਹੀ ਹੈ। ਇਸ ਦੇ ਨਾਲ ਹੀ ਫੌਜ ਇਕੱਠਿਆਂ ਦਫਨਾਏ ਗਏ ਲੋਕਾਂ ਦੀਆਂ ਲਾਸ਼ਾਂ ਕੱਢ ਕੇ ਉਨ੍ਹਾਂ ਨੂੰ ਤਬਾਹ ਕਰ ਰਹੀ ਹੈ। ਸ਼੍ਰੀਲੰਕਾ ਦੀ ਫੌਜ ਨੇ ਇਸ ਰਿਪੋਰਟ ਨੂੰ ਬਕਵਾਸ ਦੱਸਿਆ ਹੈ ਅਤੇ ਆਪਣੇ ‘ਤੇ ਲਗਾਏ ਜਾ ਰਹੇ ਸਬੂਤ ਮਿਟਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਫੌਜ ਦੇ ਮੁਤਾਬਿਕ ਇਸ ਰਿਪੋਰਟ ‘ਚ ਕੁਝ ਨਵਾਂ ਨਹੀਂ ਹੈ। ਇਹ ਰਿਪੋਰਟ ਵੀ ਪਹਿਲਾਂ ਦੀਆਂ ਰਿਪੋਰਟਾਂ ਵਾਂਗ ਉਸ ‘ਤੇ ਉਹੀ ਸਭ ਦੋਸ਼ ਲਗਾ ਰਹੀ ਹੈ।

Facebook Comment
Project by : XtremeStudioz