Close
Menu

ਸ਼੍ਰੀਲੰਕਾ ਨੇ ਉੱਤਰ ਸੂਬੇ ‘ਚ ਫੌਜ ਦੇ ਕੰਟਰੋਲ ਵਾਲੀ ਜ਼ਮੀਨ ਕੀਤੀ ਮੁਕਤ

-- 13 April,2015

ਕੋਲੰਬੋ- ਸ਼੍ਰੀਲੰਕਾ ਦੀ ਨਵੀਂ ਸਰਕਾਰ ਨੇ ਤਾਮਿਲ ਵੱਧ ਗਿਣਤੀ ਉੱਤਰ ਸੂਬੇ ‘ਚ ਨਿੱਜੀ ਮਾਲਕੀਅਤ ਵਾਲੀ 570 ਏਕੜ ਜ਼ਮੀਨ ਮੁਕਤ ਕਰ ਦਿੱਤੀ ਹੈ ਜੋ ਅਜੇ ਤੱਕ ਫੌਜ ਦੇ ਕਬਜ਼ੇ ‘ਚ ਸੀ। ਸਰਕਾਰ ਨੇ ਇਹ ਕਦਮ ਘੱਟ ਗਿਣਤੀ ਫਿਰਕੇ ਨਾਲ ਮੇਲ-ਮਿਲਾਪ ਪ੍ਰਕਿਰਿਆ ਤਹਿਤ ਕੀਤਾ ਜਾਵੇ। ਸ਼੍ਰੀਲੰਕਾਈ ਫੌਜ ਦੇ ਬ੍ਰਿਗੇਡੀਅਰ ਜੈਨਾਥ ਜੈਵੀਰਾ ਨੇ ਕਿਹਾ ਕਿ ਜਾਫਨਾ ਟਾਪੂ ਦੇ ਵਲੀਕਮਮ ਸੈਕਟਰ ‘ਚ ਫੌਜ ਨੇ ਨਿੱਜੀ ਧਰਤੀ ਇਥੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਰੀ ਕਰ ਦਿੱਤੀ ਹੈ। ਇਹ ਜ਼ਮੀਨ ਅਜੇ ਤੱਕ ਉਸ ਦੇ ਕੰਟਰੋਲ ‘ਚ ਸੀ। ਜੈਵੀਰਾ ਨੇ ਕਿਹਾ ਕਿ ਜ਼ਿਲਾ ਸੱਕਤਰੇਤ ਦਫਤਰ ਜ਼ਮੀਨ ਨੂੰ ਉਸ ਦੇ ਸਹੀ ਮਾਲਕਾਂ ਨੂੰ ਸੌਂਪੇਗੀ। ਬੀਤੀ ਜਨਵਰੀ ‘ਚ ਚੁਣੀ ਗਈ ਮੈਤਰੀਪਾਲਾ ਸ਼੍ਰੀਸੇਨਾ ਦੀ ਸਰਕਾਰ ਨੇ ਤਮਿਲ ਲੋਕਾਂ ਨਾਲ ਮੇਲਮਿਲਾਬ ਦੇ ਕਦਮ ਤਹਿਤ ਮਾਰਚ ਦੇ ਅੰਤ ਤੱਕ ਤਕਰੀਬਨ ਇਕ ਹਜ਼ਾਰ ਏਕੜ ਭੂਮੀ ਜਾਰੀ ਕੀਤੀ ਹੈ।

Facebook Comment
Project by : XtremeStudioz