Close
Menu

ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਨੂੰ ਅਹੁਦੇ ਤੋਂ ਹਟਾਉਣ ਮੰਗ ਕੀਤੀ

-- 18 April,2019

ਚੰਡੀਗੜ• 18 ਅਪ੍ਰੈਲ– ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹਨਾਂ ਪੁਲਿਸ ਅਫਸਰਾਂ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਇਆ ਜਾਵੇ ਜਿਹਨਾਂ ਦੀ ਕਾਰਗੁਜਾਰੀ ਪੰਚਾਇਤਾਂ, ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿੱਚ ਬੇਹੱਦ ਮਾੜੀ ਸਾਬਤ ਹੋਈ ਸੀ।

ਅੱਜ ਇਸ ਸਬੰਧ ਵਿੱਚ ਇੱਕ ਲਿਖਤੀ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਭੇਜਿਆ ਗਿਆ। ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ ਉਪਰੋਕਤ ਚੋਣਾਂ ਜੋ ਕਿ 19 ਸਤੰਬਰ, 2018 ਨੂੰ ਹੋਈਆਂ ਸਨ ਜਿਸ ਵਿੱਚ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ ਬੁਥਾਂ ਉਪਰ ਜ਼ਬਰੀ ਕਬਜੇ ਅਤੇ ਜਾਅਲੀ ਵੋਟਾਂ ਪਾਉਣ ਦਾ ਕੰਮ ਕੀਤਾ ਗਿਆ। ਬਹੁਤ ਸਾਰੀਆਂ ਥਾਵਾਂ ਤੇ ਹੁਕਮਰਾਨ ਪਾਰਟੀ ਵੱਲੋਂ ਵਿਰੋਧੀ ਪਾਰਟੀਆਂ ਦੇ ਵੋਟਰਾਂ ਨੂੰ ਡਰਾ-ਧਮਕਾ ਕੇ ਬੂਥਾਂ ਤੋਂ ਭਜਾ ਦਿੱਤਾ ਗਿਆ। ਡਾ. ਚੀਮਾ ਨੇ ਜ਼ਿਕਰ ਕੀਤਾ ਕਿ ਇਸ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਸੁਬਾ ਚੋਣ ਕਮਿਸ਼ਨ ਵੱਲੋਂ 21 ਸਤੰਬਰ, 2018 ਨੂੰ 54 ਪੋਲਿੰਗ ਬੂਥਾਂ ਤੇ ਦੋਬਾਰਾ ਪੋਲਿੰਗ ਦੇ ਹੁਕਮ ਦੇਣੇ ਪਏ।

ਡਾ. ਚੀਮਾ ਨੇ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹਨਾਂ 54 ਬੂਥਾਂ ਵਿੱਚ 36 ਬੂਥ ਸਿਰਫ ਅਤੇ ਸਿਰਫ ਸ਼੍ਰੀ ਮੁਕਤਸਰ ਸਾਹਿਬ ਜਿਲੇ ਨਾਲ ਸਬੰਧਤ ਸਨ ਜਿੱਥੇ ਉਸ ਵੇਲੇ ਵੀ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਸਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੇ À.ਐਸ. ਡੀ ਦੇ ਸਕੇ ਭਰਾ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਸੂਬਾ ਚੋਣ ਕਮਿਸ਼ਨ ਵੱਲੋਂ ਦੋਬਾਰਾ ਚੋਣਾਂ ਕਰਵਾਉਣ ਦੇ ਹੁਕਮ ਤਾਂ ਦੇ ਦਿੱਤੇ ਗਏ ਸਨ ਪਰ ਜਿਲਾ ਪੁਲਿਸ ਜਿਸ ਉਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੰਗਾ ਚਿੱਟਾ ਪੱਖਪਾਤ ਕਰਵਾਉਣ ਦੇ ਦੋਸ਼ ਲੱਗੇ ਸਨ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਂ ਕੇ ਨਿਯਮਾਂ ਮੁਤਾਬਿਕ ਕਾਰਵਾਈ ਨਹੀਂ ਸੀ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਅੱਜ ਵੀ ਉਹੀ ਅਫਸਰ ਪੁਲਿਸ ਮੁਖੀ ਦੇ ਅਹੁਦੇ ਉਤੇ ਤਾਇਨਾਤ ਹੈ ਅਤੇ ਉਸਦੀ ਹਾਜਰੀ ਵਿੱਚ ਨਿਰਪੱਖ ਚੋਣਾਂ ਦੀ ਆਸ ਕਤਈ ਨਹੀਂ ਕੀਤੀ ਜਾ ਸਕਦੀ। ਇਸ ਲਈ ਉਹਨਾਂ ਨੇ  ਦੇ ਪੁਰਾਣੇ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਉਸਨੂੰ ਤੁਰੰਤ ਉਥੋਂ ਹਟਾ ਕੇ ਲੋਕਾਂ ਵਿੱਚ ਵਿਸਵਾਸ਼ ਦੀ ਭਾਵਨਾ ਕਾਇਮ ਕਰਨ ਦੀ ਅਪੀਲ ਕੀਤੀ।

Facebook Comment
Project by : XtremeStudioz