Close
Menu

ਸਈਅਦ ਅਜਮਲ ਵਿਸ਼ਵ ਕੱਪ ਤੋਂ ਬਾਹਰ

-- 28 December,2014

ਕਰਾਚੀ,  ਨਾਜਾਇਜ਼ ਗੇਂਦਬਾਜ਼ੀ ਐਕਸ਼ਨ ਕਾਰਨ ਆਈ. ਸੀ.ਸੀ. ਦੀ ਪਾਬੰਦੀ ਝੱਲ ਰਿਹਾ ਪਾਕਿਸਤਾਨੀ ਸਪਿਨਰ ਸਈਅਦ ਅਜਮਲ ਫਰਵਰੀ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਸ਼ਹਿਰਯਾਰ ਖਾਨ ਨੇ ਦੱਸਿਆ, ”ਸਤੰਬਰ ਵਿਚ ਨਾਜਾਇਜ਼ ਐਕਸ਼ਨ ਲਈ ਆਈ. ਸੀ.ਸੀ. ਵਲੋਂ ਪਾਬੰਦੀਸ਼ੁਦਾ ਸਈਅਦ ਦੇ ਐਕਸ਼ਨ ਵਿਚ ਲਗਾਤਾਰ ਯਤਨਾਂ ਦੇ ਬਾਵਜੂਦ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ।” ਉਨ੍ਹਾਂ ਦੱਸਿਆ, ”ਸਈਅਦ ਆਈ. ਸੀ. ਸੀ. ਵਲੋਂ ਨਿਰਧਾਰਿਤ ਐਕਸ਼ਨ ਟੈਸਟ ਵਿਚ ਅਸਫਲ ਰਹਿਣ ਦੀ ਸਥਿਤੀ ਵਿਚ ਉਸ ‘ਤੇ ਇਕ ਤੋਂ ਦੋ ਸਾਲ ਦੀ ਪਾਬੰਦੀ ਲਗਾਈ ਜਾ ਸਕਦੀ ਹੈ ਜਿਸ ਨਾਲ ਉਸਦਾ ਕਰੀਅਰ ਖਤਮ ਹੋਣ ਦਾ ਡਰ ਹੈ। ਇਸ ਲਈ ਸਈਅਦ ਨੂੰ ਵਿਸ਼ਵ ਕੱਪ ਦੇ ਸੰਭਾਵਿਤਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ।”

Facebook Comment
Project by : XtremeStudioz