Close
Menu

ਸਕਾਈਵਿਊ ਹਲਕੇ ਦੀ ਡਿਬੇਟ 7 ਅਕਤੂਬਰ ਨੂੰ : ਜਸਪ੍ਰੀਤ ਸਿੰਘ

-- 04 October,2015
ਕੈਲਗਰੀ – ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਪ੍ਰਧਾਨ ਜਗਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਮੀਡੀਆ ਕਲੱਬ ਵਲੋਂ ਚੋਣਾਂ ਦੇ ਚਲਦਿਆਂ ਸਕਾਈਵਿਊ ਹਲਕਾ, ਜੋ ਕਿ 70 ਫੀਸਦੀ ਹਿੰਦੀ ਤੇ ਪੰਜਾਬੀ ਬੋਲਣ ਵਾਲਿਆਂ ਦਾ ਇਲਾਕਾ ਹੈ, ਉਸ ਵਿਚ ਚੋਣ ਉਮੀਦਵਾਰਾਂ ਦੀ ਡਿਬੇਟ 7 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਇਸ ਵਿਚ ਸਿਰਫ ਮੀਡੀਆ ਕਲੱਬ ਦੇ ਸਾਰੇ ਮੈਂਬਰ ਹੀ ਸ਼ਾਮਲ ਹੋਣਗੇ ਤੇ ਤਿੰਨੇ ਮੁੱਖ ਪਾਰਟੀਆਂ ਤੋਂ ਇਲਾਵਾ ਇਸ ਹਲਕੇ ਦੇ ਸਾਰੇ ਉਮੀਦਵਾਰਾਂ ਨੂੰ ਵੀ ਇਸ ਵਿਚ ਹਿੱਸਾ ਲੈਣ ਦਾ ਸੱਦਾ ਭੇਜਿਆ ਗਿਆ ਹੈ।
ਪੀ. ਸੀ. ਪਾਰਟੀ ਦੇ ਦਵਿੰਦਰ ਸ਼ੌਰੀ, ਲਿਬਰਲ ਤੋਂ ਦਰਸ਼ਨ ਸਿੰਘ ਕੰਗ, ਐੱਨ. ਡੀ. ਪੀ. ਤੋਂ ਸਹਿਜਵੀਰ ਰੰਧਾਵਾ ਤੇ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਡਿਬੇਟ ਨੂੰ ਪੰਜਾਬੀ ਮੀਡੀਆ ਕਲੱਬ ਕਰਵਾ ਰਿਹਾ ਹੈ। ਇਸ ਕਰਕੇ ਇਹ ਡਿਬੇਟ ਸਿਰਫ ਪੰਜਾਬੀ ਵਿਚ ਹੋਵੇਗੀ ਤੇ ਇਮੀਗ੍ਰੇਸ਼ਨ ਪਾਲਿਸੀ, ਬਿੱਲ ਸੀ-24, ਬਿੱਲ ਸੀ-51 ਤੇ ਹੋਰ ਲੋਕਾਂ ਨਾਲ ਜੁੜੀਆਂ ਗੱਲਾਂ ਮੁੱਖ ਹੋਣਗੀਆਂ ਤੇ ਇਸ ਨੂੰ ਕੁਝ ਪੰਜਾਬੀ ਰੇਡੀਓ ਤੇ ਟੀ. ਵੀ. ਲਾਈਵ ਚਲਾਉਣਗੇ।
Facebook Comment
Project by : XtremeStudioz