Close
Menu

ਸਕਾਰਬਰੋ ਈਵੇਂਟ ‘ਤੇ ਵਿੱਨ ਨੇ ਹਾਰਪਰ ਖਿਲਾਫ਼ ਕੱਢਿਆ ਗੁੱਸਾ

-- 10 August,2015

ਓਂਟਾਰੀਓ : ਓਂਟਾਰੀਓ ਲਿਬਰਲ ਪ੍ਰੀਮੀਅਰ ਕੈਥਲੀਨ ਵਿੱਨ ਨੇ ਇਕ ਵਾਰ ਫ਼ਿਰ ਫ਼ੈਡਰਲ ਸਰਕਾਰ ਖਿਲਾਫ਼ ਆਪਣੀ ਭੜਾਸ ਕੱਢਦਿਆਂ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਖਿਲਾਫ਼ ਬਿਆਨ ਦਿੱਤੇ। ਸ਼ਨਿੱਚਰਵਾਰ ਨੂੰ ਸਕਾਰਬਰੌ ਵਿਖੇ ਫ਼ੈਡਰਲ-ਲਿਬਰਲ ਕੈਂਪੇਨ ਦੇ ਇਕ ਈਵੇਂਟ ਦੌਰਾਨ ਪ੍ਰੀਮੀਅਰ ਕੈਥਲੀਨ ਵਿੱਨ ਨੇ ਇਹ ਗੁੱਸਾ ਕੱਢਿਆ।

ਕੈਥਲੀਨ ਵਿੱਨ ਵੱਲੋਂ ਰਿਟਾਇਰਡ ਪੁਲੀਸ ਚੀਫ਼ ਬਿੱਲ ਬਲੇਅਰ ਦੇ ਕੈਂਪੇਨ ਆਫ਼ਿਸ ਵਿਚ ਸਕਾਰਬਰੋ-ਸਾਊਥਵੈਸਟ ਲਿਬਰਲ ਕੈਂਡੀਡੇਟ ਬਾਰੇ ਐਲਾਨ ਕੀਤੇ ਜਾਣ ਸਮੇਂ ਆਪਣਾ ਸਾਰਾ ਸਮਾਂ ਸਟੀਫ਼ਨ ਹਾਰਪਰ ਅਤੇ ਉਨ੍ਹਾਂ ਦੀ ਪਾਰਟੀ ਦੇ ਖਿਲਾਫ਼ ਪ੍ਰਚਾਰ ਕਰਨ ਵਿਚ ਹੀ ਖਰਚ ਕੀਤਾ।

ਕੈਥਲੀਨ ਨੇ ਦਾਅਵਾ ਕੀਤਾ ਕਿ ਜੇਕਰ ਸਟੀਫ਼ਨ ਹਾਰਪਰ ਨੂੰ ਚੁਣਿਆ ਜਾਂਦਾ ਹੈ ਤਾਂ ਪਹਿਲਾ ਵਾਂਗ ਹੀ ਇਸ ਵਾਰ ਵੀ ਕਿਸੇ ਯੋਜਨਾ ਲਈ ਫ਼ੈਡਰਲ ਸਰਕਾਰ ਦੀ ਸਹਾਇਤਾ ਮੰਗੇ ਜਾਣ ‘ਤੇ ਸਟੀਫ਼ਨ ਹਾਰਪਰ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਓਂਟਾਰੀਓ ਪ੍ਰੀਮੀਅਰ ਕੈਥਲੀਨ ਵੱਲੋਂ ਰਿਟਾਇਰਮੈਂਟ ਪੈਂਸ਼ਨ ਪਲਾਨ ਨੂੰ ਲੈ ਕੇ  ਫ਼ੈਡਰਲ ਸਰਕਾਰ ‘ਤੇ ਸਹਾਇਤਾ ਨਾ ਕਰਨ ਦਾ ਦੋਸ਼ ਲਗਾਇਆ ਹੈ। ਜਦੋਂ ਕਿ ਫ਼ੈਡਰਲ ਸਰਕਾਰ ਵੱਲੋਂ ਕੈਥਲੀਨ ਵਿੱਨ ਨੂੰ ਪਹਿਲੋਂ ਇਹ ਸੂਚਨਾ ਦੇ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਇਸ ਯੋਜਨਾ ਵਿਚ ਫ਼ੈਡਰਲ ਸਰਕਾਰ ਵੱਲੋਂ ਕੋਈ ਭਾਗੀਦਾਰੀ ਨਹੀਂ ਕੀਤੀ ਜਾਵੇਗੀ।

ਵਿੱਨ ਨੇ ਇਹ ਪੱਖ ਰੱਖਿਆ ਕਿ ਸਹਾਇਤਾ ਮੰਗਣ ‘ਤੇ ਇਨਕਾਰ ਕਰਨ ਵਾਲੀ ਲੀਡਰਸ਼ਿੱਪ ਦੀ ਸਾਨੂੰ ਲੋੜ ਨਹੀਂ ਹੈ। ਵਿੱਨ ਦਾ ਇਹ ਸਾਰਾ ਗੁੱਸਾ ਰਿਟਾਇਰਮੈਂਟ ਪੈਂਸ਼ਨ ਪਲਾਨ ਵਿਚ ਫ਼ੈਡਰਲ ਸਰਕਾਰ ਵੱਲੋਂ ਸਹਾਇਤਾ ਕੀਤੇ ਜਾਣ ਤੋਂ ਇਨਕਾਰ ਕਰਨ ਦੇ ਬਾਅਦ ਹੀ ਸਾਹਮਣੇ ਆਇਆ ਹੈ। ਇਸ ਮੌਕੇ ਵਿੱਨ ਨੇ ਜੋ ਬਿਆਨ ਦਿੱਤੇ ਸਨ, ਉਨ੍ਹਾਂ ਦਾ ਜਵਾਬ ਕਮਜ਼ਰਵਟਿਵ ਸਰਕਾਰ ਵੱਲੋਂ ਸਾਫ਼ ਸਾਫ਼ ਦਿੱਤਾ ਗਿਆ ਸੀ। ਪਰ ਹਾਲ ਦੀ ਘੜੀ ਵਿੱਨ ਵੱਲੋਂ ਦਿੱਤੇ ਗਏ ਇਸ ਤਾਜ਼ਾ ਬਿਆਨ ਦੇ ਜਵਾਬ ਵਿਚ ਕਿਸੇ ਕੰਜ਼ਰਵਟਿਵ ਲੀਡਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

Facebook Comment
Project by : XtremeStudioz